Punjab

ਆਦਿ ਧਰਮ ਸਮਾਜ ਨੇ ਮਨਾਇਆ ਮੁਕਤੀ ਪਰਵ

ਬਾਲ ਕਿਸ਼ਨ
ਫ਼ਿਰੋਜ਼ਪੁਰ, 14 ਅਪ੍ਰੈਲ- ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਆਦਿ ਧਰਮ ਸਮਾਜ (ਆਧਸ) ਵੱਲੋਂ ਮੁਕਤੀ ਪਰਵ ਮਨਾਉਂਦਿਆਂ ਪ੍ਰਧਾਨ ਸ਼ਾਮ ਲਾਲ ਭੰਗੀ ਦੀ ਅਗਵਾਈ ਹੇਠ ਗੌਰਵ ਯਾਤਰਾ ਕੱਢੀ ਗਈ। ਫ਼ਿਰੋਜ਼ਪੁਰ ਸ਼ਹਿਰ ਦਿੱਲੀ ਗੇਟ ਰੱਖੇ ਇਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਆਦਿ ਸੰਗੀਤ ਪਾਰਟੀ ਵੱਲੋਂ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਦੇ ਜੀਵਨ, ਵਿਚਾਰਧਾਰਾ, ਸੰਘਰਸ਼ ਤੇ ਸਿੱਖਿਆ ਸਬੰਧੀ ਕ੍ਰਾਂਤੀਕਾਰੀ ਭਜਨਾਂ ਦਾ ਗੁਣਗਾਣ ਕਰਕੇ ਲੋਕਾਂ ਨੂੰ ਸਿੱਖਿਅਤ ਹੋਣ, ਸੰਗਠਿਤ ਹੋ ਕੇ ਆਪਣੇ ਜੀਵਨ ’ਚ ਸੰਘਰਸ਼ ਕਰਨ ਲਈ ਪੇ੍ਰਰਨਾ ਦਿੱਤੀ। ਵਾਲਮੀਕਿ ਅਨੰਤ ਫ਼ਿਰੋਜ਼ਪੁਰ ਛਾਉਣੀ ਤੋਂ ਵਿਸ਼ਾਲ ਗੌਰਵ ਯਾਤਰਾ ਲੈ ਕੇ ਪ੍ਰਧਾਨ ਸ਼ਾਮ ਲਾਲ ਭੰਗੀ ਸਮਾਗਮ ’ਚ ਪਹੁੰਚੇ, ਜਿਨ੍ਹਾਂ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਸਮਾਗਮ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਨੂੰ ਸਮਰਪਿਤ ਹੈ, ਜੋ ਅਸੀਂ ਧਾਰਮਿਕ ਤੇ ਸਮਾਚਿਕ ਤੌਰ ’ਤੇ ਬਣਾ ਰਹੇ ਹਾਂ ਅਤੇ ਸਾਡਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਸਬੰਧ ਨਹੀਂ। ਪਿੱਠ ਪਿੱਛੇ ਵਾਲਮੀਕਿ ਸਮਾਜ ਖ਼ਿਲਾਫ਼ ਸਾਜਿਸ਼ਾਂ ਰੱਚ ਸੂੁਬੇ ਦਾ ਮਾਹੌਲ ਖ਼ਰਾਬ ਕਰਨ ਵਾਲੇ ਲੋਕਾਂ ਨੂੰ ਵੰਗਾਰਦੇ ਹੋਏ ਪ੍ਰਧਾਨ ਸ਼ਾਮ ਲਾਲ ਭੰਗੀ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਵਾਲਮੀਕਿ ਕੌਮ ਨੂੰ ਢਾਹ ਲਾਉਣ ਵਾਲੇ ਹਰ ਸਖ਼ਸ਼ ਨਾਲ ਹੈ ਅਤੇ ਕੌਮ ਦੇ ਖ਼ਿਲਾਫ਼ ਸਾਜਿਸ਼ਾਂ ਰੱਚਣ ਵਾਲੇ ਹਰ ਸਖ਼ਸ਼ ਦਾ ਉਹ ਖੁੱਲ ਕੇ ਸੜਕਾਂ ’ਤੇ ਆ ਕੇ ਵਿਰੋਧ ਕਰਨਗੇ। ਇਸ ਮੌਕੇ ਮੁਕੇਸ਼ ਮੇਘਨਾਥ, ਦਰਸ਼ਨ ਮੰਡ, ਰਮੇਸ਼ ਅਟਵਾਲ ਮੱਲਾਂਵਾਲਾ, ਮੁੱਖਾ ਦਾਨਵ ਸ਼ੇਰ ਖਾਂ, ਸੋਨੂੰ ਸਿੰਧਵਾਸੀ, ਰਾਜੇਸ਼ ਗਿੱਲ, ਅਜੈ ਚੰਡਾਲੀਆ, ਵਿਰਕਮ ਚੰਡਾਲੀਆ, ਡਾ: ਰਾਕੇਸ਼, ਗੱਬਰ ਆਦਿਵਾਲ, ਓਮ ਦੇਵਾਂਤਕ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button