
ਮਾਲੇਰਕੋਟਲਾ, 6 ਅਗਸਤ : ਆਜ਼ਾਦ ਫਾਊਂਡੇਸ਼ਨ ਟਰੱਸਟ ਦੀ ਇਕਾਈ ਇੰਟਰਨੈਸ਼ਨਲ ਆਰਟਿਸਟ ਜ਼ੋਨ ਵੱਲੋਂ ਮਾਲੇਰਕੋਟਲਾ ਵਿੱਚ ਜ਼ਿਲ੍ਹਾ ਪੱਧਰ ਦਾ ਇੱਕ ਪ੍ਰੋਗਰਾਮ ‘ਤੀਆਂ ਮਾਲੇਰਕੋਟਲਾ ਦੀਆਂ’ ਕਰਵਾਇਆ ਗਿਆ। ਇਸ ਮੌਕੇ 200 ਦੇ ਲਗਭਗ ਲੜਕੀਆਂ ਅਤੇ ਔਰਤਾਂ ਨੇ ਹਿੱਸਾ ਲਿਆ। ਇਸ ਮੌਕੇ ਵੱਖ-ਵੱਖ ਗੇਮਜ਼, ਪਰਫਾਰਮੈਂਸ ਅਤੇ ਗਿੱਧਾ ਭੰਗੜਾ ਕਰਦੇ ਹੋਏ ਖੂਬ ਆਨੰਦ ਮਾਣਿਆ ਅਤੇ ਸਾਰਿਆਂ ਨੂੰ ਗਿਫਟਾਂ ਤੇ ਇਨਾਮ ਵੀ ਦਿੱਤੇ ਗਏ। ਸੰਸਥਾ ਦੇ ਚੇਅਰਮੈਨ ਮੁਹੰਮਦ ਅਸਲਮ ਨਾਜ਼ ਨੇ ਦੱਸਿਆ ਕਿ ਪ੍ਰੋਗਰਾਮ ਵਿੱਚ ਲਖਵੀਰ ਕੌਰ ਢੀਂਡਸਾ ਡਾਇਰੈਕਟਰ ਭੁਪਿੰਦਰਾ ਗਲੋਬਲ ਸਕੂਲ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਨਾਲ਼ ਨਾਜ਼ਨੀਨ (ਨਾਜ਼ਨੀਨ ਮੇਕਓਵਰਸ) ਸਪੈਸ਼ਲ ਗੈਸਟ ਅਤੇ ਜੱਜ ਫਾਰ ਦੀ ਇਵੈਂਟ ਵਜੋਂ ਪਹੁੰਚੇ। ਪੰਜਾਬੀ ਸਿੰਗਰ ਕਬੀਰ ਸੰਧੂ ਵੱਲੋਂ ਵਿਸ਼ੇਸ ਹਾਜ਼ਰੀ ਲਵਾਈ ਗਈ। ਇਨ੍ਹਾਂ ਤੋਂ ਇਲਾਵਾ ਅਲੀਬਾਗ ਚਾਹ ਕੰਪਨੀ ਤੋਂ ਇਰਮ, ਸਤਬੀਰ ਕੌਰ ਸ਼ਾਹੀ ਪ੍ਰਿੰਸੀਪਲ ਭੁਪਿੰਦਰਾ ਗਲੋਬਲ ਸਕੂਲ, ਮੀਟਾਈਮ ਤੋਂ ਸ਼ੇਮਾਂ ਅਤੇ ਮੁਹੰਮਦ ਇਮਰਾਨ, ਬੀਕਾਨੇਰ ਬੂਟੀਕ ਬਾਏ ਪਿੰਕੀ, ਦਿ ਬ੍ਰਾਈਡਲ ਸਟੋਰ ਤੋਂ ਮੁਹੰਮਦ ਅਕਮਲ, ਅਗਮ ਬੂਟੀਕ ਤੋਂ ਵਰਿੰਦਰ ਸਿੱਧੂ, ਅਮਰਜੋਤ ਕੌਰ ਬਾਜਵਾ (ਸਮਾਜ ਸੇਵਕ ਤੇ ਐੱਮਸੀ ਧੂਰੀ) ਮਨਪ੍ਰੀਤ ਸ਼ਰਮਾ ਕੋਆਰਡੀਨੇਟਰ, ਸਬਾ ਮੇਕਓਵਰਸ, ਬ੍ਰਾਂਡ ਆਊਟਲੇਟ, ਚਾਂਦ ਲਹਿੰਗਾ ਹਾਊਸ, ਅਰਸ਼ ਸੋਹੀ, ਦਿਲਜੋਤ ਜ਼ੈਲਦਾਰ, ਸੈਫੀ ਹੱਥੋਈ, ਨਾਵੇਦ ਸ਼ਫੀਕ, ਮੁਹੰਮਦ ਰਾਸ਼ਿਦ, ਅਦਨਾਨ, ਨਜ਼ਰਾਨ ਅਸਲਮ ਨੂੰ ਗੈਸਟ ਆਫ ਆਨਰ ਦਾ ਸਨਮਾਨ ਦਿੱਤਾ ਗਿਆ। ਇਸ ਪ੍ਰੋਗਰਾਮ ਵਿੱਚ ਸਿਆਮਾ ਅਤਰਜ਼, ਡਾ. ਰੁਸਤਮ, ਪ੍ਰਵੇਜ਼ ਖ਼ਾਨ, ਸਮਾਜ ਸੇਵੀ ਮੁਹੰਮਦ ਅਮਜ਼ਦ ਵੱਲੋਂ ਭੈਣਾਂ ਨੂੰ ਸੰਦਾਰੇ ਵੀ ਦਿੱਤੇ ਗਏ। ਇਸ ਪ੍ਰੋਗਰਾਮ ਦੀ ਸੁਚੱਜੀ ਜ਼ਿੰਮੇਵਾਰੀ ਪ੍ਰਾਜੈਕਟ ਇੰਚਾਰਜ ਆਰਟਿਸਟ ਮਨਜ਼ੂਰ ਅਹਿਮਦ ਵੱਲੋਂ ਨਿਭਾਈ ਗਈ ਪ੍ਰੋਗਰਾਮ ਦੀ ਫੋਟੋਗ੍ਰਾਫੀ ਦੀ ਸੇਵਾ ਨਿਊ ਗਿਲਾਨੀ ਸਟੂਡੀਓ ਵੱਲੋਂ ਨਿਭਾਈ ਗਈ।



