Punjab

ਆਈਡੀ ਦੀ ਦੁਰਵਰਤੋਂ ਕਰਨ ਦੇ ਦੋਸ਼ ਵਿਚ ਇਕ ਨਾਮਜ਼ਦ

ਆਈਡੀ ਦੀ ਦੁਰਵਰਤੋਂ ਕਰਨ ਦੇ ਦੋਸ਼ ਵਿਚ ਇਕ ਨਾਮਜ਼ਦ

ਫਿਰੋਜ਼ਪੁਰ 17 ਫਰਵਰੀ (ਜਸਵਿੰਦਰ ਸਿੰਘ ਸੰਧੂ):  ਗੁਰੂਹਰਸਹਾਏ ਵਿਖੇ ਕੈਨਰਾ ਬੈਂਕ ਵਿਚ ਤੈਨਾਤ ਕਰਮਚਾਰੀ ਵੱਲੋਂ ਆਪਣੀ ਆਈਡੀ ਦੀ ਦੁਰਵਰਤੋਂ ਕਰਨ ਦੇ ਦੋਸ਼ ਵਿਚ ਉਸ ਖਿਲਾਫ 409, 419, 465, 467, 468, 471 ਆਈਪੀਸੀ 3 (2) ਪੀਸੀ ਐਕਟ 66, 66-ਡੀ, 66-ਸੀ ਆਈਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਮੁੱਖ ਅਫਸਰ ਜਗਦੀਪ ਸਿੰਘ ਨੇ ਦੱਸਿਆ ਕਿ ਦਰਖਾਸਤ/ਯੂਆਈਡੀ ਨੰਬਰ 418330 ਰਾਹੀਂ ਕਨਾਇਆ ਲਾਲ ਪੁੱਤਰ ਰੋਸ਼ਨ ਲਾਲ ਬੈਂਕ ਮੈਨੇਜਰ ਕੈਨਰਾ ਬੈਂਕ ਗੁਰੂਹਰਸਹਾਏ ਰਾਹੀਂ ਦੱਸਿਆ ਕਿ ਸਾਲ 2023 ਵਿਚ ਕੈਨਰਾ ਬੈਂਕ ਬ੍ਰਾਂਚ ਗੁਰੂਹਰਸਹਾਏ ਵਿਚ ਤੈਨਾਤ ਲੱਕੀ ਗਰਗ ਵੱਲੋਂ ਆਪਣੀ ਆਈਡੀ 661481 ਦੀ ਦੁਰਵਰਤੋਂ ਕਰਕੇ ਅਤੇ ਦੂਸਰੇ ਸਟੈਂਪ ਵਿਚ ਉਸ ਦੇ ਨਾਲ ਤੈਨਾਤ ਬੈਂਕ ਕਰਮਚਾਰੀਆਂ ਨੂੰ ਭਰੋਸੇ ਵਿਚ ਲੈ ਕੇ ਬੈਂਕ ਦਾ ਹੀ ਕੰਮ ਕਰਨ ਸਬੰਧੀ ਦੱਸ ਕੇ ਉਨ੍ਹਾਂ ਦੀ ਆਈਡੀ ਦੀ ਦੁਰਵਰਤੋਂ ਕਰਦੇ ਹੋਏ ਵੰਖ ਵੱਖ ਖਾਤਾ ਧਾਰਕਾ ਦੇ ਬਿਨ੍ਹਾ ਉਨ੍ਹਾਂ ਦੀ ਇਜਾਜਤ/ਸਹਿਮਤੀ ਦੇ ਮੋਬਾਇਲ ਨੰਬਰ ਬਦਲੀ ਕਰਕੇ ਮੋਬਾਇਲ ਬੈਂਕਿੰਗ ਚਾਲੂ ਕਰਕੇ ਟੇਬਲ ਨੰਬਰ 1 ਅਤੇ 2 ਵਿਚ ਦਰਸਾਏ ਵੱਖ ਵੱਖ ਖਾਤਾ ਧਾਰਕਾ ਦੇ ਬੈਂਕ ਖਾਤਿਆਂ ਵਿਚੋਂ ਟੇਬਲ ਨੰਬਰ 3 ਵਿਚ ਦਰਸਾਏ ਵੱਖ ਵੱਖ ਫਰਮਾਂ, ਵਿਅਕਤੀਆਂ ਨੂੰ ਕੁੱਲ ਰਕਮ ਕਰੀਬ 26,14,669.19 ਟਰਾਂਸਫਰ ਕੀਤੇ ਗਏ ਹਨ। ਜਾਂਚਕਰਤਾ ਇੰਸਪੈਕਟਰ ਮੁੱਖ ਅਫਸਰ ਜਗਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਕਤ ਦੋਸ਼ੀ ਖਿਲਾਫ ਬਾਅਦ ਪੜਤਾਲ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button