
ਮੋਗਾ , 13 ਮਈ-ਬੀਤੇ ਦਿਨੀਂ ਕਣਕ ਦੀ ਨਾੜ ਨੂੰ ਲੱਗੀ ਬਝਾਉਣ ਗਏ ਨਗਰ ਨਿਗਮ ਮੋਗਾ ਦਾ ਮੁਲਾਜ਼ਮ ਦਮ ਤੋੜ ਗਿਆ। ਉਹ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿਚ ਜ਼ੇਰੇ ਇਲਾਜ ਸੀ। ਨਗਰ ਨਿਗਮ ਮੇਅਰ ਬਲਜੀਤ ਸਿੰਘ ਚਾਨੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਫਾਇਰ ਮੁਲਾਜ਼ਮ ਗਗਨਦੀਪ ਸਿੰਘ ਕਣਕ ਦੀ ਨਾੜ ਨੂੰ ਲੱਗੀ ਅੱਗ ਬਝਾਉਣ ਸਮੇਂ ਅੱਗ ਦੀ ਲਪੇਟ ਚ ਆ ਕਿ 90 ਫੀਸਦੀ ਝੁਲਸ ਗਿਆ ਸੀ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ।



