Punjab

ਅੰਮ੍ਰਿਤਸਰ ਬੱਸ ਅੱਡਾ ਕਤਲ ਕਾਂਡ ਸੁਲਝਿਆ: ਤਿੰਨਾਂ ਸ਼ੂਟਰਾਂ ਸਣੇ ਛੇ ਗ੍ਰਿਫ਼ਤਾਰ

ਅੰਮ੍ਰਿਤਸਰ, 3 ਦਸੰਬਰ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 18 ਨਵੰਬਰ 2025 ਨੂੰ ਅੰਮ੍ਰਿਤਸਰ ਬੱਸ ਅੱਡੇ ‘ਤੇ ਹੋਏ ਮੱਖਣ ਸਿੰਘ ਕਤਲ ਕਾਂਡ ਨੂੰ ਪੂਰੀ ਤਰ੍ਹਾਂ ਸੁਲਝਾ ਲਿਆ ਹੈ। ਪੁਲਿਸ ਨੇ ਤਿੰਨੋਂ ਸ਼ੂਟਰਾਂ ਸਮੇਤ ਕੁੱਲ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਰਾਮਦਗੀ ਦੌਰਾਨ ਇੱਕ ਮੁਲਜ਼ਮ ਨੇ ਪੁਲਿਸ ‘ਤੇ ਫਾਇਰਿੰਗ ਕੀਤੀ, ਜਿਸ ਤੋਂ ਬਾਅਦ ਪੁਲਿਸ ਨੇ ਆਤਮ-ਰੱਖਿਆ ਵਿੱਚ ਜਵਾਬੀ ਗੋਲੀ ਚਲਾਈ ਅਤੇ ਮੁਲਜ਼ਮ ਦੇ ਪੈਰ ‘ਤੇ ਸੱਟ ਲੱਗੀ। ਇਹ ਐਨਕਾਊਂਟਰ ਵੇਰਕਾ ਪੁਲਿਸ ਸਟੇਸ਼ਨ ਦੇ ਅਧੀਨ ਆਉਂਦੇ ਬਾਈਪਾਸ ਏਰੀਆ ਵਿੱਚ ਹੋਇਆ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੱਤੀ ਕਿ 18 ਨਵੰਬਰ ਨੂੰ ਬੱਸ ਅੱਡੇ ‘ਤੇ ਫਾਇਰਿੰਗ ਵਿੱਚ ਮੱਖਣ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਤਿੰਨ ਸ਼ੂਟਰਾਂ ਸਮੇਤ 6 ਮੁਲਜ਼ਮ ਫੜੇ ਗਏ ਹਨ।ਫੜੇ ਗਏ ਮੁਲਜ਼ਮਾਂ ਦਾ ਵੇਰਵਾ :

1. ਜੌਨ: ਸਭ ਤੋਂ ਪਹਿਲਾਂ ਫੜਿਆ ਗਿਆ, ਜੋ ਬਾਹਰ ਖੜ੍ਹਾ ਉਡੀਕ ਕਰ ਰਿਹਾ ਸੀ। (ਪੇਂਡੂ ਖੇਤਰ ਦਾ ਰਹਿਣ ਵਾਲਾ)

2. ਕਰਨ (ਸ਼ੂਟਰ)

3. ਬਿੱਕੇ

4. ਜੋਬਨ

5. ਲਵਪ੍ਰੀਤ ਉਰਫ਼ ਲਵ (ਸ਼ੂਟਰ) ਅਤੇ ਦਲੇਰ ਸਿੰਘ (ਸ਼ੂਟਰ) ਨੂੰ ਗੁਜਰਾਤ ਦੇ ਜਾਮਨਗਰ ਤੋਂ ਪਛਾਣ ਕਰਕੇ ਫੜਿਆ ਗਿਆ।
ਰਿਕਵਰੀ ਦੌਰਾਨ ਐਨਕਾਊਂਟਰਦੇਰ ਰਾਤ ਪੁਲਿਸ ਮੁਲਜ਼ਮ ਦਲੇਰ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਲੈ ਕੇ ਆਈ ਸੀ। ਪਹਿਲਾਂ ਦਲੇਰ ਉਨ੍ਹਾਂ ਨੂੰ ਘੁੰਮਾਉਂਦਾ ਰਿਹਾ ਪਰ ਬਾਅਦ ਵਿੱਚ ਇੱਕ ਦਰੱਖਤ ਕੋਲ ਪਹੁੰਚ ਕੇ ਉਸ ਨੇ ਕਾਂਸਟੇਬਲ ਨੂੰ ਲੱਤ ਮਾਰ ਕੇ ਸੁੱਟ ਦਿੱਤਾ। ਇਸ ਤੋਂ ਬਾਅਦ ਹਥਿਆਰ ਚੁੱਕ ਕੇ ਪੁਲਿਸ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇੰਸਪੈਕਟਰ ਅਮਨਦੀਪ ਕੌਰ ਨੇ ਚਿਤਾਵਨੀ ਵਜੋਂ ਹਵਾਈ ਫਾਇਰ ਕੀਤਾ ਪਰ ਮੁਲਜ਼ਮ ਨਹੀਂ ਰੁਕਿਆ ਅਤੇ ਤਿੰਨ ਹੋਰ ਫਾਇਰ ਕਰ ਦਿੱਤੇ, ਜਿਸ ਤੋਂ ਬਾਅਦ ਉਸ ਦੇ ਪੈਰ ‘ਤੇ ਗੋਲੀ ਮਾਰੀ ਗਈ। ਫਿਲਹਾਲ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਜਾਣੋ ਕੀ ਹੈ ਮਾਮਲਾ ?18 ਨਵੰਬਰ ਨੂੰ ਅੰਮ੍ਰਿਤਸਰ ਬੱਸ ਅੱਡੇ ‘ਤੇ ਤਿੰਨ ਅਣਪਛਾਤੇ ਹਮਲਾਵਰਾਂ ਨੇ ਮੱਖਣ ਸਿੰਘ ‘ਤੇ ਗੋਲੀਆਂ ਚਲਾਈਆਂ ਸਨ ਅਤੇ ਵਾਰਦਾਤ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਸਨ। ਇਸ ਹਮਲੇ ਵਿੱਚ ਮੱਖਣ ਸਿੰਘ ਦੀ ਮੌਤ ਹੋ ਗਈ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ FIR ਨੰਬਰ 195, ਥਾਣਾ A-ਡਿਵੀਜ਼ਨ ਵਿੱਚ ਦਰਜ ਕੀਤੀ ਗਈ ਅਤੇ ਬਹੁ-ਪੱਖੀ ਜਾਂਚ ਸ਼ੁਰੂ ਕੀਤੀ ਗਈ।

Related Articles

Leave a Reply

Your email address will not be published. Required fields are marked *

Back to top button