Punjab

ਅੰਮ੍ਰਿਤਸਰ ਦੀ ਟੂਰਿਜ਼ਮ ਇੰਡਸਟਰੀ ਨੂੰ ਵੱਡਾ ਝਟਕਾ, 60% ਸੈਲਾਨੀਆਂ ਨੇ ਰੱਦ ਕਰਵਾਈ ਹੋਟਲਾਂ ਦੀ ਬੁਕਿੰਗ

ਅੰਮ੍ਰਿਤਸਰ, 27 ਅਪਰੈਲ-ਪਹਿਲਗਾਮ ਘਟਨਾ ਕਾਰਨ ਭਾਰਤ-ਪਾਕਿਸਤਾਨ ਵਿਚਕਾਰ ਬਣੇ ਤਣਾਅਪੂਰਨ ਮਾਹੌਲ ਦੀ ਦਹਿਸ਼ਤ ਨਾਲ ਅੰਮ੍ਰਿਤਸਰ ਦੀ ਟੂਰਿਜ਼ਮ ਇੰਡਸਟਰੀ ਕਾਫੀ ਪ੍ਰਭਾਵਿਤ ਹੋਈ ਹੈ। ਇਸ ਘਟਨਾ ਤੋਂ ਲੈ ਕੇ ਹੁਣ ਤਕ ਦੱਖਣ ਭਾਰਤ ਵੱਲ ਆਉਣ ਵਾਲੇ ਸੈਲਾਨੀਆਂ ਨੇ ਹੋਟਲਾਂ ‘ਚ ਕਰਵਾਈ ਗਈ 60 ਫੀਸਦ ਬੁਕਿੰਗ ਰੱਦ ਕਰਵਾ ਦਿੱਤੀ ਹੈ। ਮੌਜੂਦਾ ਸਮੇਂ ਹੋਟਲਾਂ ਦੇ ਅੰਦਰ 15 ਫੀਸਦ ਸੈਲਾਨੀ ਹੀ ਰਹਿ ਗਏ ਹਨ।

ਇਸ ਕਾਰਨ ਘੱਟ ਆ ਰਹੇ ਸੈਲਾਨੀ

ਹੋਟਲ ਕਾਰੋਬਾਰੀਆਂ ਅਨੁਸਾਰ ਅੰਮ੍ਰਿਤਸਰ ‘ਚ ਔਸਤ ਰੋਜ਼ਾਨਾ 40 ਹਜ਼ਾਰ ਦੇ ਕਰੀਬ ਸੈਲਾਨੀ ਹੋਟਲਾਂ ‘ਚ ਰੁਕਦੇ ਸਨ। ਪਿਛਲੇ ਸਾਲ ਸ਼੍ਰੀਰਾਮ ਮੰਦਰ ਕਾਰਨ ਸੈਲਾਨੀ ਅਯੁੱਧਿਆ ਵੱਲ ਚਲੇ ਗਏ ਤੇ ਅੰਮ੍ਰਿਤਸਰ ‘ਚ ਔਸਤ 20 ਹਜ਼ਾਰ ਸੈਲਾਨੀ ਹੀ ਰੁਕੇ ਸਨ। ਇਸ ਸਾਲ ਪਹਿਲਾਂ ਕਿਸਾਨ ਆੰਦੋਲਨ ਤੇ ਫਿਰ ਮਹਾਕੁੰਭ ਕਾਰਨ ਸੈਲਾਨੀਆਂ ਦੀ ਗਿਣਤੀ ਘੱਟ ਰਹੀ। ਕਿਸਾਨ ਆੰਦੋਲਨ ਅਤੇ ਮਹਾਕੁੰਭ ਖਤਮ ਹੋਣ ਦੇ ਬਾਅਦ ਇਕ ਵਾਰੀ ਫਿਰ ਸੈਲਾਨੀਆਂ ਨੇ ਅੰਮ੍ਰਿਤਸਰ ਵੱਲ ਰੁਖ਼ ਕੀਤਾ ਸੀ, ਪਰ ਹੁਣ ਪਹਿਲਗਾਮ ‘ਚ ਹੋਏ ਆਤੰਕੀ ਹਮਲੇ ਤੋਂ ਬਾਅਦ ਸੈਲਾਨੀਆਂ ਦੀ ਗਿਣਤੀ ‘ਚ ਮੁੜ ਕਮੀ ਆਈ ਹੈ। ਇਸ ਬਾਰੇ ਫੈਡਰੇਸ਼ਨ ਆਫ ਹੋਟਲ ਐਂਡ ਗੈਸਟ ਹਾਊਸ ਐਸੋਸੀਏਸ਼ਨ ਦੇ ਪ੍ਰਧਾਨ ਸੁਰੀੰਦਰ ਸਿੰਘ ਨੇ ਕਿਹਾ ਕਿ ਪਹਿਲਗਾਮ ਘਟਨਾ ਤੋਂ ਬਾਅਦ ਬਣੇ ਤਣਾਅਪੂਰਨ ਮਾਹੌਲ ਕਾਰਨ ਦੱਖਣ ਭਾਰਤ ਵੱਲੋਂ ਆਉਣ ਵਾਲੇ ਸੈਲਾਨੀਆਂ ਨੇ ਹੁਣ ਤਕ ਹੋਟਲਾਂ ‘ਚ 60 ਫੀਸਦ ਬੁਕਿੰਗ ਰੱਦ ਕਰਵਾ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button