Punjab

ਅੰਮ੍ਰਿਤਸਰ ’ਚ ਸੰਘਣੀ ਧੁੰਦ ਤੇ ਮੌਸਮ ਖਰਾਬ ਹੋਣ ਕਾਰਣ ਉਡਾਣਾਂ ਪ੍ਰਭਾਵਿਤ

ਰਾਜਾਸਾਂਸੀ, (ਅੰਮ੍ਰਿਤਸਰ), 16 ਜਨਵਰੀ–  ਸੰਘਣੀ ਧੁੰਦ ਤੇ ਮੌਸਮ ਖ਼ਰਾਬ ਹੋਣ ਕਾਰਣ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜਣ ’ਤੇ ਰਵਾਨਾ ਹੋਣ ਵਾਲੀ ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਮਿਲਾਨ ਤੋਂ ਤੜਕੇ 4 ਵਜੇ ਇਥੇ ਪੁੱਜੀ ਅੰਤਰਰਾਸ਼ਟਰੀ ਇੰਡੀਗੋ ਦੀ ਉਡਾਣ ਨੂੰ ਧੁੰਦ ਵਿਚ ਵੇਖਣ ਦੀ ਸਮਰਥਾ ਤੇ ਯੋਗਤਾ ਘੱਟ ਹੋਣ ਕਰਕੇ ਹਵਾਈ ਅੱਡੇ ਦੇ ਉੱਪਰੋਂ ਹੀ ਜੈਪੁਰ ਵੱਲ ਮੋੜਿਆ ਗਿਆ, ਜਦੋਂ ਕਿ ਸ਼ਿਮਲਾ ਨੂੰ ਉਡਾਣ ਭਰਨ ਵਾਲੀ ਘਰੇਲੂ ਉਡਾਣ ਵੀ ਰੱਦ ਹੋ ਗਈ। ਬਾਕੀ ਹੋਰ ਉਡਾਣਾਂ ਵੀ ਦੇਰੀ ਵਿਚ ਹਨ।

Related Articles

Leave a Reply

Your email address will not be published. Required fields are marked *

Back to top button