Punjab

ਅੰਬੇਡਕਰ ਭਵਨ ਨਾਲ ਲੱਗਦੀ ਜ਼ਮੀਨ ਫੌਜ ਨੂੰ ਤਬਦੀਲ ਕਰਨ ਦਾ ਵਿਰੋਧ 

ਜਸਵੀਰ ਸਿੰਘ ਗੜ੍ਹੀ ਨੂੰ ਸੌਂਪਿਆ ਮੰਗ ਪੱਤਰ

ਲਾਲੜੂ, 4 ਜੂਨ 2025: ਡਾ. ਭੀਮ ਰਾਓ ਅੰਬੇਡਕਰ ਸੇਵਾ ਸੁਸਾਇਟੀ ਸਮੇਤ ਅੰਬੇਡਕਰ ਭਾਈਚਾਰੇ ਦੇ ਲੋਕਾਂ ਵੱਲੋਂ ਅੰਬੇਡਕਰ ਭਵਨ ਦੇ ਨਾਲ ਲਗਦੀ ਜ਼ਮੀਨ ਦਾ ਤਬਾਦਲਾ ਸ਼ਹਿਰ ਵਿਚਲੀ ਫੌਜੀ ਜ਼ਮੀਨ ਨਾਲ ਨਾ ਕਰਕੇ ਭਵਨ ਨੂੰ ਦੇਣ ਦੀ ਮੰਗ ਕੀਤੀ ਗਈ ਹੈ । ਭਾਈਚਾਰੇ ਦੇ ਮੋਹਤਬਰਾਂ ਵੱਲੋਂ ਇਸ ਸਬੰਧੀ ਇੱਕ ਮੰਗ ਪੱਤਰ ਚੇਐਰਮੈਨ, ਐਸਸੀ ਕਮਿਸ਼ਨ, ਪੰਜਾਬ, ਜਸਵੀਰ ਸਿੰਘ ਗੜ੍ਹੀ ਨੂੰ ਸੌਂਪਿਆ ਗਿਆ ਹੈ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਰੁਲਦਾ ਰਾਮ ਸੰਧੂ, ਉਪ ਪ੍ਰਧਾਨ ਜਸਵੀਰ ਸਿੰਘ ਤੇ ਜਨਰਲ ਸਕੱਤਰ ਮਾਸਟਰ ਮੇਵਾ ਸਿੰਘ ਸਮੇਤ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਨਗਰ ਕੌਂਸਲ ਲਾਲੜੂ ਵੱਲੋਂ ਲਾਲੜੂ ਮੰਡੀ ਦੇ ਕੁੱਝ ਘਰਾਂ ਨੂੰ ਫੌਜ ਦੀ ਜ਼ਮੀਨ ਵਿੱਚੋਂ ਰਸਤਾ ਦਿੱਤੇ ਜਾਣਾ ਦੀ ਤਜਵੀਜ਼ ਹੈ, ਜਿਸ ਦੇ ਬਦਲੇ ਵਿੱਚ ਫੌਜ ਨੂੰ ਅੰਬੇਡਕਰ ਭਵਨ ਦੇ ਨੇੜੇ ਜ਼ਮੀਨ ਦੇਣ ਦਾ ਪ੍ਰੋਪੋਜਲ ਰੱਖਿਆ ਜਾ ਰਿਹਾ ਹੈ, ਜਿਸ ਨੂੰ ਉਹ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਭਵਨ ਦੇ ਨੇੜੇ ਪਹਿਲਾਂ ਹੀ ਥਾਂ ਬਹੁਤ ਘੱਟ ਹੈ ਅਤੇ ਹੁਣ ਉਸ ਵਿੱਚੋਂ ਕੁੱਝ ਹਿੱਸਾ ਫੌਜ ਨੂੰ ਦੇ ਦਿੱਤਾ ਜਾਵੇਗਾ, ਜਿਸ ਨਾਲ ਸਰਦਾਰਪੁਰਾ ਕਾਲੋਨੀ ਅਤੇ ਲਾਲੜੂ ਮੰਡੀ ਵਿੱਚ ਪੈਂਦੀ ਕਾਲੌਨੀ ਦੇ ਲੋਕਾਂ ਨੂੰ ਆਪਣੇ ਸਮਾਜਿਕ ਅਤੇ ਧਾਰਮਿਕ ਪ੍ਰੋਗਰਾਮ ਕਰਨ ਵਿੱਚ ਔਖ ਆਵੇਗੀ। ਇਸ ਦੇ ਸਬੰਧ ਵਿੱਚ ਉਨ੍ਹਾਂ  ਵੱਲੋਂ ਡੀਸੀ ਮੋਹਾਲੀ, ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਨਗਰ ਕੌਂਸਲ ਲਾਲੜੂ ਨੂੰ ਮੰਗ ਪੱਤਰ ਦਿੱਤਾ ਹੈ। ਸੰਪਰਕ ਕਰਨ ‘ਤੇ ਨਗਰ ਕੌਂਸਲ ਲਾਲੜੂ ਦੇ ਕਾਰਜਸਾਧਕ ਅਫਸਰ ਅੰਮ੍ਰਿਤ ਲਾਲ ਨੇ ਕਿਹਾ ਕਿ ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਹੀ ਚਾਰਚ ਸੰਭਾਲਿਆ ਹੈ, ਜਿਸ ਸਬੰਧੀ ਉਨ੍ਹਾਂ ਨੂੰ ਹਾਲੇ ਕੋਈ ਜਾਣਕਾਰੀ ਨਹੀਂ ਹੈ ਤੇ ਉਹ ਇਸ ਸਬੰਧੀ ਕੱਲ ਹੀ ਪੂਰੀ ਜਾਣਕਾਰੀ ਦੇ ਸਕਦੇ ਹਨ,ਪਰ ਥਾਂ ਤਬਾਦਲੇ ਬਾਰੇ ਹਾਲੇ ਕੋਈ ਵਿਚਾਰ-ਵਟਾਂਦਰਾਂ ਨਹੀਂ ਹੋਇਆ।

Related Articles

Leave a Reply

Your email address will not be published. Required fields are marked *

Back to top button