
ਰੂਪਨਗਰ, 29 ਅਪ੍ਰੈਲ- ਸਿਟੀ ਪੁਲਿਸ ਥਾਣੇ ਤੋਂ ਕਰੀਬ 100 ਮੀਟਰ ਦੀ ਦੂਰੀ ‘ਤੇ ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾ਼ਤ ਨੂੰ ਡੇਢ ਵਜ਼ੇ ਚੋਰਾਂ ਨੇ ਕੌਆਪਰੇਟਿਵ ਬੈਂਕ ਰੂਪਨਗਰ ਦੀ ਈਵਨਿੰਗ ਬ੍ਰਾਂਚ ਦੇ ਪਿਛਲੇ ਪਾਸੇ ਤੋਂ ਕੰਧ ਨੂੰ ਸੰਨ ਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਬੈਂਕ ਦਾ ਅਲਾਰਮ ਵੱਜਣ ਕਾਰਨ ਵੱਡੀ ਲੁੱਟ ਹੋਣ ਤੋਂ ਬਚਾਅ ਹੋ ਗਿਆ ਤੇ ਚੋਰ ਮੌਕੇ ਤੇ ਫਰਾਰ ਹੋ ਗਏ। ਪੁਲਿਸ ਮਾਮਲੇ ਦੀ ਬਰੀਕੀ ਨਾਲ ਜਾਂਚ ਵਿਚ ਜੁਟ ਗਈ ਹੈ।ਕ ਦੇ ਮੈਨੇਜਰ ਜਸਪ੍ਰੀਤ ਕੌਰ ਨੇ ਦੱਸਿਆ ਕਿ ਚੋਰਾਂ ਨੇ ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਚੋਰੀ ਵਾਰਦਾਤ ਨੂੰ ਅੰਜਾਮ ਦੇਣ ਲਈ ਬੈਂਕ ਦੇ ਪਿਛਲੇ ਪਾਸੇ ਤੋਂ ਕੰਧ ਨੂੰ ਸੰਨ੍ਹ ਲਾਉਣ ਦੀ ਕੋ਼ਸਿਸ਼ ਕਰਨ ਮੌਕੇ ਮਲਬਾ ਅੰਦਰ ਡਿੱਗਣ ਕਾਰਨ ਬੈਂਕ ਦਾ ਅਲਾਰਮ ਵੱਜ ਗਿਆ। ਡਰ ਕੇ ਚੋਰ ਭੱਜ ਗਏ ਤੇ ਵੱਡਾ ਨੁਕਸਾਨ ਹੋਣੋਂ ਬਚਾਅ ਹੋ ਗਿਆ। ਦੱਸਣਯੋਗ ਹੈ ਕਿ ਕੌਆਪਰੇਟਿਵ ਬੈਂਕ ਦੀ ਈਵਨਿੰਗ ਬ੍ਰਾਂਚ ਹੋਣ ਕਰਕੇ ਜ਼ਿਆਦਾਤਰ ਵਪਾਰੀ ਵਰਗ ਪੈਸਿਆ ਦਾ ਲੈਣ ਦੇਣ ਕਰਦਾ ਹੈ ਜੇਕਰ ਅਲਾਰਮ ਸਮੇਂ ਸਿਰ ਨਾ ਵੱਜਦਾ ਤਾਂ ਚੋਰਾਂ ਨੇ ਲੁੱਟ ਦੀ ਵੱਡੀ ਵਰਦਾਤ ਨੂੰ ਅੰਜ਼ਾਮ ਦੇਣ ਵਿਚ ਸਫ਼ਲ ਹੋ ਸਕਦੇ ਸਨ। ਬੈਂਕ ਸ਼ਹਿਰ ਦੇ ਵਿਚਕਾਰ ਹੈ ਜਿੱਥੇ ਦੇਰ ਰਾਤ ਤੱਕ ਲੋਕਾਂ ਦੀ ਚਹਿਲ ਪਹਿਲ ਬਣੀ ਰਹਿੰਦੀ ਹੈ। ਉਧਰ ਸਿਟੀ ਪੁਲਿਸ ਦੇ ਇੰਚਾਰਜ ਪਵਨ ਚੌਧਰੀ ਨੇ ਦੱਸਿਆ ਕਿ ਸਵੇਰੇ ਘਟਨਾਂ ਦੀ ਸੂਚਨਾ ਮਿਲੀ ਸੀ ਤੇ ਤੁਰੰਤ ਪੁਲਿਸ ਟੀਮ ਨੇ ਮੌਕੇ ਤੇ ਪਹੁੰਚ ਘਟਨਾਂ ਵਾਲੀ ਥਾਂ ਦੀ ਜਾਂਚ ਕੀਤੀ ਹੈ । ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।



