
ਨਵੀਂ ਦਿੱਲੀ, 17 ਜਨਵਰੀ– ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਸਵੇਰੇ ਪ੍ਰਧਾਨ ਮੰਤਰੀ ਮੋਦੀ ਨੂੰ ਇਕ ਪੱਤਰ ਲਿਖਿਆ ਹੈ, ਇਸ ਵਿਚ ਉਨ੍ਹਾਂ ਨੇ ਵਿਦਿਆਰਥੀਆਂ ਲਈ ਦਿੱਲੀ ਮੈਟਰੋ ਦੇ ਕਿਰਾਏ ਵਿਚ 50% ਛੋਟ ਦੀ ਮੰਗ ਕੀਤੀ। ਕੇਜਰੀਵਾਲ ਨੇ ਕਿਹਾ ਕਿ ਅਸੀਂ ਦਿੱਲੀ ਸਰਕਾਰ ਵਲੋਂ ਵਿਦਿਆਰਥੀਆਂ ਲਈ ਬੱਸਾਂ ਵਿਚ ਮੁਫ਼ਤ ਯਾਤਰਾ ਦੀ ਯੋਜਨਾ ਬਣਾ ਰਹੇ ਹਾਂ, ਪਰ ਦਿੱਲੀ ਮੈਟਰੋ ਪ੍ਰੋਜੈਕਟ ਵਿਚ, ਦਿੱਲੀ ਸਰਕਾਰ ਅਤੇ ਕੇਂਦਰ ਸਰਕਾਰ 50-50 ਫ਼ੀਸਦੀ ਸਹਿਯੋਗ ਕਰਦੇ ਹਨ। ਇਸ ਲਈ, ਕਿਰਾਏ ਵਿਚ ਰਿਆਇਤ ਪ੍ਰਦਾਨ ਕਰਨ ਲਈ ਕੇਂਦਰ ਦਾ ਸਮਰਥਨ ਜ਼ਰੂਰੀ ਹੈ।



