
ਗੁਰਦਾਸਪੁਰ, 27 ਫਰਵਰੀ- ਅਮਰੀਕਾ ਭੇਜਣ ਦੇ ਨਾਂ ‘ਤੇ ਦੋ ਨੌਜਵਾਨਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਸਿਟੀ ਥਾਣੇ ਨੇ ਪੰਜ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਅਮਰੀਕ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਭੁੱਲੇਚੱਕ ਨੇ ਦੱਸਿਆ ਕਿ ਉਸਦਾ ਪੁੱਤਰ ਹਰਮਨਜੀਤ ਸਿੰਘ ਅਤੇ ਕਮਲਜੀਤ ਸਿੰਘ ਪੁੱਤਰ ਸਤਿੰਦਰ ਸਿੰਘ ਵਾਸੀ ਭੈਣੀ ਪਾਸਵਾਲ ਵਿਦੇਸ਼ ਜਾ ਕੇ ਰੋਜ਼ੀ-ਰੋਟੀ ਕਮਾਉਣਾ ਚਾਹੁੰਦੇ ਸਨ। ਇਸ ਲਈ ਮੁਲਜ਼ਮ ਗੁਰਵੀਰ ਸਿੰਘ ਵਾਸੀ ਖਰੜ, ਗੁਰਦੀਪ ਸਿੰਘ ਵਾਸੀ ਅਹਿਮਦਾਬਾਦ ਗੁਜਰਾਤ, ਅਤੁਲ ਭਾਈ ਲਾਲ, ਜੈਨਿਲ ਵਾਸੀ ਰਾਜਕੋਟ ਗੁਜਰਾਤ ਅਤੇ ਫਰਹਾਨ ਵਾਸੀ ਅਹਿਮਦਾਬਾਦ ਨੇ ਉਸ ਤੋਂ 80 ਲੱਖ ਰੁਪਏ ਲਏ ਸਨ। ਪੈਸੇ ਲੈਣ ਦੇ ਬਾਵਜੂਦ ਨਾ ਤਾਂ ਉਨ੍ਹਾਂ ਨੂੰ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਪੁਲਿਸ ਨੇ ਪੰਜ ਏਜੰਟਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ।



