Punjab

ਅਮਰੀਕਾ ਪੁਲਿਸ ‘ਚ ਭਰਤੀ ਹੋ ਕੇ ਅੰਗਦਜੀਤ ਸਿੰਘ ਦਿਓਲ ਨੇ ਕੀਤਾ ਪੰਜਾਬ ਦਾ ਨਾਂ ਰੋਸ਼ਨ, ਲੱਗਿਆ ਵਧਾਈ ਦੇਣ ਵਾਲਿਆਂ ਦਾ ਤਾਂਤਾ

ਰਾਜਪੁਰਾ, 18 ਜੂਨ : ਪੰਜਾਬ ਸੂਬੇ ਦੇ ਪਗੜੀਧਾਰੀ ਨੌਜਵਾਨ ਅੰਗਦਜੀਤ ਸਿੰਘ ਦਿਓਲ ਨੇ ਅਮਰੀਕਾ ਪੁਲਿਸ ਵਿੱਚ ਬਤੋਰ ਪੁਲਿਸ ਖੋਜਕਾਰ ਵਜੋਂ ਭਰਤੀ ਹੋ ਕੇ ਜਿੱਥੇ ਪੰਜਾਬ ਸੂਬੇ ਦੇ ਨਾਂ ਵਿਦੇਸ਼ਾਂ ਦੀ ਧਰਤੀ ਉੱਤੇ ਹੋਰ ਉੱਚਾ ਕਰ ਦਿੱਤਾ ਹੈ। ਉੱਥੇ ਹੀ ਦਿਓਲ ਪਰਿਵਾਰ ਦੇ ਲਈ ਬੜੀ ਮਾਣ ਵਾਲੀ ਗੱਲ ਹੈ। ਜਿਸ ਦੇ ਚਲਦਿਆਂ ਦਿਉਲ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਜਾਣਕਾਰੀ ਦੇ ਅਨੁਸਾਰ ਪੇਸ਼ੇ ਵਜੋਂ ਪੰਜਾਬ ਸਿਵਲ ਸਰਵਿਸਿਜ ਜੁਡੀਸ਼ੀਅਲ ਬਤੌਰ ਜੱਜ ਸੇਵਾਵਾਂ ਨਿਭਾ ਰਹੇ ਹਰਮਨਜੀਤ ਸਿੰਘ ਦਿਓਲ ਦਾ ਸਪੁੱਤਰ ਅੰਗਦਜੀਤ ਸਿੰਘ ਦਿਓਲ ਜਿਸ ਦੀ ਉਮਰ 18 ਸਾਲ 6 ਮਹੀਨੇ ਦੇ ਕਰੀਬ ਹੈ। ਉਸ ਨੇ ਆਪਣੀ ਦਸਵੀਂ ਦੀ ਪੜ੍ਹਾਈ ਗੋਲਡਨ ਅਰਥ ਗਲੋਬਲ ਸਕੂਲ ਸੰਗਰੂਰ ਤੋਂ ਪਾਸ ਕਰਨ ਨੂੰ ਉਪਰੰਤ ਸਾਲ 2023 ਵਿੱਚ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਵਿਖੇ ਹਾਈ ਸਕੂਲ ਦੀ ਪੜ੍ਹਾਈ ਜੋਹਣ ਐੱਫ ਕੈਨੇਡੀ ਸਕੂਲ ਕੈਲੀਫੋਰਨੀਆ ਤੋਂ ਸ਼ੁਰੂ ਕੀਤੀ। ਬਾਰਵੀਂ ਜਮਾਤ ਪਾਸ ਕਰਨ ਤੋਂ ਬਾਅਦ ਅੰਗਦਜੀਤ ਸਿੰਘ ਦਿਓਲ ਨੇ ਪੁਲਿਸ ਵਿੱਚ ਭਰਤੀ ਹੋਣ ਦੀ ਇੱਛਾ ਰੱਖਦਿਆਂ ਪੁਲਿਸ ਐਡਮਿਨਿਸਟ੍ਰੇਸ਼ਨ ਦੀਆਂ ਕਲਾਸਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਨਾਲ ਦੀ ਨਾਲ ਆਪਣੇ ਪਿਤਾ ਦੁਆਰਾ ਦਿੱਤੀਆਂ ਜਾ ਰਹੀਆਂ ਕਾਨੂੰਨ ਦੀਆਂ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ ਕਾਨੂੰਨ ਦੇ ਵਿੱਚ ਦਿਲਚਸਪੀ ਹੋਣ ਕਰਕੇ ਕਾਨੂੰਨ ਸਬੰਧੀ ਪੜ੍ਹਾਈ ਵੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਉਸ ਦੀ ਚੋਣ ਨਿਊਆਰਕ ਪੁਲਿਸ ਡਿਪਾਰਟਮੈਂਟ ਕੈਲੀਫੋਰਨੀਆ ਵਿਖੇ ਬਤੌਰ ਪੁਲਿਸ ਖੋਜਕਾਰੀ ਦੇ ਤੌਰ ਤੇ ਹੋ ਗਈ। ਉਸ ਦੀ ਬਤੌਰ ਪਗੜੀਧਾਰੀ ਸਿੱਖ ਹੋਣ ਦੇ ਨਾਤੇ ਜਿੱਥੇ ਪੰਜਾਬ ਸੂਬੇ ਲਈ ਬੜੀ ਮਾਣ ਵਾਲੀ ਗੱਲ ਹੈ।

Related Articles

Leave a Reply

Your email address will not be published. Required fields are marked *

Back to top button