Punjab

ਅਮਰੀਕਾ ਤੋਂ ਪਨਾਮਾ ਰਸਤੇ ਡਿਪੋਰਟ ਹੋਇਆ ਜੁਗਰਾਜ ਸਿੰਘ ਪੁੱਜਿਆ ਆਪਣੇ ਘਰ

ਨੌਸ਼ਹਿਰਾ ਮੱਝਾ ਸਿੰਘ, (ਗੁਰਦਾਸਪੁਰ), 24 ਫਰਵਰੀ- ਅਮਰੀਕਾ ਵਲੋਂ ਗੈਰ ਕਾਨੂੰਨੀ ਤਰੀਕੇ ਨਾਲ ਡੌਂਕਰਾਂ ਰਾਹੀਂ ਆਏ ਭਾਰਤੀਆਂ ਨੂੰ ਵਾਪਸ ਭੇਜੇ ਜਾਣ ਦੀ ਪ੍ਰਕਿਰਿਆ ਤਹਿਤ ਇਥੋਂ ਨਜ਼ਦੀਕੀ ਪਿੰਡ ਚੌਧਰਪੁਰ ਆਪਣੇ ਘਰ ਦੇਰ ਰਾਤ ਪੁੱਜੇ। ਜੁਗਰਾਜ ਸਿੰਘ ਪੁੱਤਰ ਗੁਰਮੁੱਖ ਸਿੰਘ ਨੇ ਆਪਣੀ ਦਾਸਤਾਨ ‘ਅਜੀਤ’ ਨਾਲ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਧੌਖੇਬਾਜ ਟ੍ਰੈਵਲ ਏਜੰਟਾਂ ਦੇ ਝਾਂਸੇ ’ਚ ਆ ਕੇ ਜ਼ਮੀਨ ਗਹਿਣੇ ਪਾ ਕੇ 38 ਲੱਖ ਰੁਪਏ ਦੇ ਕੇ ਡੌਂਕਰਾਂ ਵਲੋਂ ਵੱਖ-ਵੱਖ ਦੇਸ਼ਾਂ ਵਿਚ ਰੱਖਣ ਬਾਅਦ ਮੈਕਸੀਕੋ ਤੋਂ ਕੰਧ ਟੱਪ ਕੇ ਅਮਰੀਕਾ ਪੁੱਜਣ ’ਤੇ ਪੁਲਿਸ ਵਲੋਂ ਗ੍ਰਿਫ਼ਤਾਰ ਕਰਕੇ ਪਨਾਮ ਰਸਤੇ ਤਸੀਹੇ ਭਰੇ ਦਿਨ ਗੁਜਾਰਨ ਬਾਅਦ ਵਾਪਸ ਆਪਣੇ ਘਰ ਪਹੁੰਚਿਆ। ਜੁਗਰਾਜ ਸਿੰਘ ਨੇ ਮੰਗ ਕੀਤੀ ਕਿ ਧੌਖੇਬਾਜ ਏਜੰਟਾਂ ਤੇ ਡੌਂਕਰਾਂ ਖ਼ਿਲਾਫ਼ ਸ਼ਿਕੰਜਾ ਹੋਰ ਕੱਸਿਆ ਜਾਵੇ।

Related Articles

Leave a Reply

Your email address will not be published. Required fields are marked *

Back to top button