National

ਅਮਰੀਕਾ ਤੋਂ ਡਿਪੋਰਟ ਕੀਤਾ ਨੌਜਵਾਨ ਮਨਿੰਦਰ ਸਿੰਘ ਘਰ ਪਰਤਿਆ, ਪਰਿਵਾਰ ਸਦਮੇ ‘ਚ

ਭੁਲੱਥ (ਕਪੂਰਥਲਾ), 16 ਫਰਵਰੀ- ਸਬ ਡਵੀਜ਼ਨ ਕਸਬਾ ਭੁਲੱਥ ਤੋਂ ਥੋੜੀ ਦੂਰੀ ‘ਤੇ ਪੈਂਦੇ ਪਿੰਡ ਬਾਗੜੀਆਂ ਦਾ ਵਸਨੀਕ ਨੌਜਵਾਨ ਮਨਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਅਮਰੀਕਾ ਤੋਂ ਡਿਪੋਰਟ ਹੋ ਕੇ ਘਰ ਵਾਪਸ ਪਰਤਿਆ। ਭੁਲੱਥ ਪੁਲਿਸ ਪ੍ਰਸ਼ਾਸਨ ਵਲੋਂ ਉਸ ਨੂੰ ਸੁਰੱਖਿਅਤ ਘਰ ਪਹੁੰਚਾਇਆ ਗਿਆ। ਮਨਿੰਦਰ ਸਿੰਘ ਦੇ ਘਰ ਵਾਪਸ ਪਰਤਣ ਤੇ ਪਰਿਵਾਰਿਕ ਮੈਂਬਰ ਸਦਮੇ ਵਿੱਚ ਲੱਗ ਰਹੇ ਸਨ। ਮਨਿੰਦਰ ਸਿੰਘ ਆਪਣੇ ਨਾਲ ਹੱਡ ਬੀਤੀ ਦੱਸਣ ਤੋਂ ਅਸੱਮਰਥ ਲੱਗ ਰਿਹਾ ਸੀ, ਜਿਸ ਨੇ ਕੋਈ ਵੀ ਗੱਲ ਦੱਸਣ ਤੋਂ ਸਾਫ਼ ਇਨਕਾਰ ਕਰ ਦਿੱਤਾ।

Related Articles

Leave a Reply

Your email address will not be published. Required fields are marked *

Back to top button