International

ਅਮਰੀਕਾ : ਇੰਜਣ ‘ਚ ਅੱਗ ਲੱਗਣ ਕਾਰਨ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

ਨਿਊ ਜਰਸੀ, 2 ਮਾਰਚਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਨੇਵਾਰਕ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਇਕ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ ਕਿਉਂਕਿ ਇਸ ਦੇ ਸੱਜੇ ਇੰਜਣ ਵਿਚ ਅੱਗ ਲੱਗ ਗਈ। ਨਿਊਯਾਰਕ ਅਤੇ ਨਿਊ ਜਰਸੀ ਦੀ ਪੋਰਟ ਅਥਾਰਟੀ ਅਤੇ ਫੇਡਐਕਸ ਦੇ ਅਨੁਸਾਰ, ਪੰਛੀਆਂ ਦੇ ਟਕਰਾਉਣ ਕਾਰਨ ਅਚਾਨਕ ਅੱਗ ਲੱਗ ਗਈ। ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਬੋਇੰਗ 767-3ਐਸ.2ਐਫ. ਸੱਜੇ ਇੰਜਣ ਵਿਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ, ਜਿਸ ਕਾਰਨ ਜਹਾਜ਼ ਟਾਰਮੈਕ ਵੱਲ ਵਾਪਸ ਜਾ ਰਿਹਾ ਸੀ। ਜਹਾਜ਼ ਦੇ ਉਤਰਦੇ ਹੀ ਪੋਰਟ ਅਥਾਰਟੀ ਦੇ ਦੋ ਫਾਇਰ ਟਰੱਕ ਉਸ ਦੇ ਨੇੜੇ ਪਹੁੰਚੇ ਅਤੇ ਅੱਗ ਬੁਝਾਈ।

Related Articles

Leave a Reply

Your email address will not be published. Required fields are marked *

Back to top button