Punjab

ਅਨਾਜ ਮੰਡੀ ਦਿੜ੍ਹਬਾ ‘ਚ ਦੋ ਦੁਕਾਨਾਂ ‘ਤੇ ਚੋਰੀ, 1 ਲੱਖ ਦੇ ਕਰੀਬ ਨਗਦੀ ਲੈ ਚੋਰ ਫਰਾਰ

ਦਿੜ੍ਹਬਾ, 29 ਨਵੰਬਰ : ਦਿੜ੍ਹਬਾ ਦੀ ਅਨਾਜ ਮੰਡੀ ਅੰਦਰ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਸਾਂਝੀ ਰਾਤ ਨੂੰ ਚੋਰਾਂ ਨੇ ਦੋ ਪੈਸਟੀਸਾਈਡ ਦੀਆਂ ਦੁਕਾਨਾਂ ਦੇ ਸਟਰ ਦੀ ਜਿੰਦੇ ਤੋੜ ਕੇ ਗੱਲੇ ਵਿੱਚ ਪਏ ਕਰੀਬ ਇਕ ਲੱਖ ਰੁਪਏ ਚੋਰਾਂ ਨੇ ਚੋਰੀ ਕਰ ਲਏ ਹਨ। ਜਾਣਕਾਰੀ ਅਨੁਸਾਰ ਦਿੜ੍ਹਬਾ ਦੀ ਅਨਾਜ ਮੰਡੀ ਅੰਦਰ ਗਰਗ ਪੈਸਟੀਸਾਈਡ ਅਤੇ ਹਰਪ੍ਰੀਤ ਪੈਸਟੀਸਾਈਡ ਦੀਆਂ ਦੁਕਾਨਾਂ ਉੱਤੇ ਰਾਤ ਦੇ ਸਮੇਂ ਚੋਰਾਂ ਨੇ ਸ਼ਟਰ ਦੇ ਜਿੰਦੇ ਤੋੜ ਕੇ ਗੱਲੇ ਵਿੱਚ ਪਏ ਦੋਨਾਂ ਦੁਕਾਨਾਂ ਵਿੱਚੋਂ 50-50 ਹਜ਼ਾਰ ਰੁਪਏ ਚੋਰੀ ਕਰ ਲਏ ਹਨ। ਇਸ ਤੋਂ ਇਲਾਵਾ ਹੋਰ ਵੀ ਤਿੰਨ ਚਾਰ ਦੁਕਾਨਾਂ ਦੇ ਸ਼ਟਰ ਦੇ ਜਿੰਦੇ ਤੋੜੇ ਗਏ ਪਰ ਕੋਈ ਹੋਰ ਨੁਕਸਾਨ ਦਾ ਵੇਰਵਾ ਸਾਹਮਣੇ ਨਹੀਂ ਆਇਆ। ਹਰਪ੍ਰੀਤ ਪੈਸਟੀਸਾਈਡ ਤੇ ਮਾਲਕ ਹਰਪ੍ਰੀਤ ਸਿੰਘ ਘੁਮਾਣ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਦੋਂ ਉਹ ਸਵੇਰੇ ਦੁਕਾਨ ਖੋਲਣ ਲਈ ਆਏ ਤਾਂ ਦੇਖਿਆ ਕਿ ਸ਼ਟਰ ਦੀ ਜਿੰਦੀ ਟੁੱਟੀ ਹੋਏ ਹਨ ਅਤੇ ਜਦੋਂ ਅੰਦਰ ਜਾ ਕੇ ਵੇਖਿਆ ਤਾਂ ਗੱਲੇ ਵਿੱਚ ਪਏ 50 ਹਜਾਰ ਦੇ ਕਰੀਬ ਰੁਪਏ ਵੀ ਗਾਇਬ ਸਨ। ਇਸ ਦੇ ਨਾਲ ਹੀ ਦੁਕਾਨ ਵਿੱਚ ਲੱਗਿਆ ਹੋਇਆ ਕੈਮਰੇ ਦਾ ਡੀਵੀਆਰ ਵੀ ਚੋਰ ਨਾਲ ਲੈ ਗਏ ਹਨ। ਗਰਗ ਪੈਸਟੀਸਾਈਡ ਦੇ ਮਾਲਕ ਉਪਿੰਦਰ ਗਰਗ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਵੀ ਦੁਕਾਨ ਦਾ ਸ਼ਟਰ ਤੋੜਿਆ ਗਿਆ ਅਤੇ ਗੱਲੇ ਵਿੱਚ ਪਏ 50 ਹਜ਼ਾਰ ਦੇ ਕਰੀਬ ਰੁਪਏ ਚੋਰ ਲੈ ਗਏ ਹਨ। ਹੋਰ ਕਿਸੇ ਸਮਾਨ ਦਾ ਨੁਕਸਾਨ ਹੋਣ ਤੋਂ ਇਨਕਾਰ ਕੀਤਾ। ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਅਤੇ ਕਿਹਾ ਕਿ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਕੈਮਰੇ ਖੁੰਗਾਲੇ ਜਾ ਰਹੇ।

Related Articles

Leave a Reply

Your email address will not be published. Required fields are marked *

Back to top button