Punjab

ਅਜ਼ਾਦੀ ਦਿਹਾੜੇ ਮੌਕੇ ਹਾਕੀ ਦੇ ਸ਼ੋਅ ਮੈਚ ਕਰਵਾਏ ਗਏ, ਖੇਡ ਕਿੱਟਾਂ ਵੀ ਵੰਡੀਆਂ ਗਈਆਂ

ਜਸਵਿੰਦਰ ਸਿੰਘ ਸੰਧੂ

ਫਿਰੋਜ਼ਪੁਰ, 16 ਅਗਸਤ- ਬੱਚਿਆਂ ਅੰਦਰ ਦੇਸ਼ ਭਗਤੀ ਦੀ ਭਾਵਨਾ ਅਤੇ ਖੇਡਾਂ ਰਾਹੀਂ ਰਾਸ਼ਟਰੀ ਏਕਤਾ ਦਾ ਪਾਠ ਪੜ੍ਹਾਉਣ ਦੇ ਮਕਸਦ ਨਾਲ ਸਥਾਨਕ ਸ਼ਹੀਦ ਭਗਤ ਸਿੰਘ ਸਟੇਡੀਅਮ ਦੇ ਹਾਕੀ ਮੈਦਾਨ ਵਿਚ ਖਿਡਾਰੀਆਂ ਦੇ ਸ਼ੋਅ ਮੈਚ ਕਰਵਾਏ ਗਏ। ਡਾਇਰੈਕਟਰ ਖੇਡਾਂ ਪੰਜਾਬ ਦੀ ਸਰਪ੍ਰਸਤੀ, ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਦੀ ਅਗਵਾਈ ਅਤੇ ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਦੇ ਦੇਖ ਰੇਖ ਵਿੱਚ ਹਾਕੀ ਦੇ ਮੈਚ ਕਰਵਾਏ ਗਏ, ਜਿਸ ਵਿਚ ਨਿੱਕੇ-ਨਿੱਕੇ ਖਿਡਾਰੀਆਂ ਨੇ ਖੇਡ ਕਲਾ ਦੇ ਜੌਹਰ ਵਿਖਾਏ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਬਰਾੜ ਨੇ ਕਿਹਾ ਕਿ ਅੱਜ ਅਸੀਂ 79ਵਾਂ ਅਜ਼ਾਦੀ ਦਿਹਾੜਾ ਮਨਾ ਰਹੇ ਹਾਂ। ਇਹ ਦੇਸ਼ ਸਾਨੂੰ ਸਾਡੇ ਪੁਰਖਿਆਂ ਨੇ ਜਾਨਾਂ ਕੁਰਬਾਨ ਕਰਕੇ ਲੈ ਕੇ ਦਿੱਤਾ ਹੈ ਅਤੇ ਹੁਣ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਦੀ ਰੱਖਿਆ, ਦੇਖ ਭਾਲ ਕਰੀਏ। ਆਪਣੇ ਦੇਸ਼ ਨਾਮ ਰੌਸ਼ਨ ਕਰਨਾ ਸੱਦਾ ਫਰਜ਼ ਹੈ। ਓਹਨਾ ਕਿਹਾ ਕਿ ਇੱਕ ਟੀਮ ਵਿਚ ਹਰੇਕ ਧਰਮ, ਜਾਤੀ, ਪ੍ਰਾਂਤ ਦੇ ਲੋਕ ਇਕੱਠੇ ਹੁੰਦੇ ਹਨ ਅਤੇ ਉਹ ਇੱਕ ਹੋ ਕੇ ਵਿਰੋਧੀ ਨਾਲ ਲੜਦੇ ਹਨ, ਜਿਸ ਤੋਂ ਰਾਸ਼ਟਰੀ ਏਕਤਾ ਮਜ਼ਬੂਤ ਹੁੰਦੀ ਹੈ। ਇਸ ਮੌਕੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ ਗਈਆਂ। ਮਿਠਾਈਆਂ ਵੰਡੀਆਂ ਗਈਆਂ ਅਤੇ ਖਿਡਾਰੀਆਂ ਵੱਲੋਂ ਦੇਸ਼ ਭਗਤੀ ਦੇ ਗੀਤ ਵੀ ਗਾਏ ਗਏ। ਇਸ ਮੌਕੇ ਹਾਕੀ ਕੋਚ ਮਨਮੀਤ ਸਿੰਘ ਰੂਬਲ, ਗਗਨ ਮਾਟਾ ਤੈਰਾਕੀ ਕੋਚ ਅਤੇ ਜ਼ਿਲ੍ਹਾ ਖੇਡ ਦਫ਼ਤਰ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ।

Related Articles

Leave a Reply

Your email address will not be published. Required fields are marked *

Back to top button