Punjab

ਅਕਾਲੀ ਦਲ ਨੇ ਤਰਨਤਾਰਨ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨਿਆ, ਹਲਕਾ ਇੰਚਾਰਜ ਵੀ ਬਣਾਇਆ

ਤਰਨਤਾਰਨ, 20 ਜੁਲਾਈ : ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਝਬਾਲ ਦੀ ਅਨਾਜ ਮੰਡੀ ‘ਚ ਆਜ਼ਾਦ ਧੜੇ ਦੀ ਅਗਵਾਈ ‘ਚ ਹੋਈ ਰੈਲੀ ‘ਚ ਸ਼ਿਰਕਤ ਕਰਦੇ ਹੋਏ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਤਰਨਤਾਰਨ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਹਲਕਾ ਇੰਚਾਰਜ ਵੀ ਬਣਾਇਆ। ਇਸ ਤੋਂ ਪਹਿਲਾਂ ਆਜ਼ਾਦ ਧੜੇ ਨੇ ਬਿਨਾਂ ਕਿਸੇ ਸ਼ਰਤ ਦੇ ਅਕਾਲੀ ਦਲ ‘ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੀ ਅਸਲੀ ਸਿਆਸੀ ਲੜਾਈ ਮਾਝਾ ਦੀ ਧਰਤੀ ਤੋਂ ਅੱਜ ਤੋਂ ਸ਼ੁਰੂ ਹੋ ਰਹੀ ਹੈ। ਝੱਬਾਲ ਉਹੀ ਧਰਤੀ ਹੈ, ਜਿੱਥੇ ਦੀ ਮਾਈ ਭਾਗੋ ਨੇ ਜ਼ਬਰ ਖ਼ਿਲਾਫ਼ ਲੜਾਈ ਸ਼ੁਰੂ ਕੀਤੀ ਸੀ। ਬਾਦਲ ਨੇ ਦੱਸਿਆ ਕਿ ਇਤਿਹਾਸ ਜਾਣਦਾ ਹੈ ਕਿ ਗਿੱਦੜਬਾਹਾ ਤੇ ਅਜਨਾਲਾ ਦੀਆਂ ਜ਼ਿਮਨੀ ਚੋਣਾਂ ‘ਚ ਅਕਾਲੀ ਦਲ ਦੇ ਹੱਕ ‘ਚ ਜਿਵੇਂ ਦਾ ਮਾਹੌਲ ਤਿਆਰ ਕੀਤਾ, ਉਸੇ ਦੇ ਨਤੀਜੇ ਵਜੋਂ ਪੰਜਾਬ ‘ਚ ਅਕਾਲੀ ਦਲ ਦੀਆਂ ਸਰਕਾਰਾਂ ਬਣੀਆਂ ਸਨ। ਹੁਣ ਤਰਨਤਾਰਨ ਵਿਧਾਨ ਸਭਾ ਹਲਕੇ ‘ਚ ਵੀ ਉਹੀ ਮਾਹੌਲ ਹੈ। 2027 ਦੀਆਂ ਚੋਣਾਂ ‘ਚ ਅਕਾਲੀ ਦੀ ਸਰਕਾਰ ਬਣੇਗੀ, ਕਿਉਂਕਿ ਪੰਜਾਬੀਆਂ ਦੀ ਪਾਰਟੀ ਸਿਰਫ ਅਕਾਲੀ ਦਲ ਹੀ ਹੈ। ਅਕਾਲੀ ਦਲ ਦੇ ਪ੍ਰਧਾਨ ਬਾਦਲ ਨੇ ਤਰਨਤਾਰਨ ਤੋਂ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ ਪਾਰਟੀ ਦਾ ਹਰ ਕਾਰਕੁਨ ਉਨ੍ਹਾਂ ਦੀ ਜਿੱਤ ਲਈ ਦਿਨ-ਰਾਤ ਇੱਕ ਕਰੇਗਾ। ਆਉਣ ਵਾਲੇ ਤਿੰਨ ਮਹੀਨੇ ਸਾਡੇ ਲਈ ਘਰ ਬੈਠਣ ਜਾਂ ਛੁੱਟੀ ਕਰਨ ਵਾਲੇ ਨਹੀਂ, ਕਿਉਂਕਿ ਭਗਵੰਤ ਮਾਨ ਦੀ ਸਰਕਾਰ ਤੋਂ ਪੰਜਾਬ ਨੂੰ ਮੁਕਤ ਕਰਵਾਉਣਾ ਹੈ। ਕਾਬਿਲੇ ਗੌਰ ਹੈ ਕਿ ਨਗਰ ਕੌਂਸਲ ਤਰਨਤਾਰਨ ਦੀਆਂ ਚੋਣਾਂ ‘ਚ ਅੱਠ ਸੀਟਾਂ ‘ਤੇ ਜਿੱਤ ਦਰਜ ਕਰਨ ਤੋਂ ਬਾਅਦ ਆਜ਼ਾਦ ਧੜੇ ਦਾ ਸਿਆਸੀ ਗ੍ਰਾਫ ਪੂਰੀ ਤਰ੍ਹਾਂ ਨਿਖਰ ਕੇ ਸਾਹਮਣੇ ਆਇਆ ਹੈ। ਜਿਸ ਦੇ ਬਲਬੂਤੇ ਆਜ਼ਾਦ ਧੜੇ ਵੱਲੋਂ ਝਬਾਲ ‘ਚ ਰੱਖੀ ਰੈਲੀ ‘ਚ ਸੁਖਬੀਰ ਸਿੰਘ ਬਾਦਲ ਨੇ ਸ਼ਿਰਕਤ ਕੀਤੀ।

Related Articles

Leave a Reply

Your email address will not be published. Required fields are marked *

Back to top button