Punjab

ਅਕਾਲੀ ਦਲ ਨੂੰ ਵੱਡਾ ਝਟਕਾ: ਟਕਸਾਲੀ ਪਰਿਵਾਰਾਂ ਨੇ ਛੱਡੀ ਪਾਰਟੀ, ‘ਆਪ’ ’ਚ ਸ਼ਾਮਿਲ

ਖੰਨਾ, 13 ਅਗਸਤ : ਪੰਜਾਬ ਦੀ ਰਾਜਨੀਤੀ ’ਚ ਖੰਨਾ ਤੋਂ ਅਕਾਲੀ ਦਲ ਲਈ ਵੱਡਾ ਝਟਕਾ ਲੱਗਾ ਜਦੋਂ ਮੋਹਨਪੁਰ ਪਿੰਡ ਦੇ ਉਹ ਪਰਿਵਾਰ, ਜਿਨ੍ਹਾਂ ਨੇ ਤਿੰਨ-ਤਿੰਨ ਦਹਾਕਿਆਂ ਤੱਕ ਅਕਾਲੀ ਝੰਡਾ ਥਾਮਿਆ, ਹੁਣ ਪਾਰਟੀ ਨੂੰ ਅਲਵਿਦਾ ਕਹਿ ਗਏ। ਪਿੰਡ ਦੀ ਸਰਪੰਚ ਪਰਮਜੀਤ ਕੌਰ ਦੀ ਅਗਵਾਈ ਹੇਠ ਚਰਨਜੀਤ ਸਿੰਘ, ਹਰਮਿੰਦਰ ਸਿੰਘ, ਜਸਵੀਰ ਸਿੰਘ, ਬੱਬੀ, ਭਾਗ ਸਿੰਘ, ਹਰਪਾਲ ਸਿੰਘ ਸਮੇਤ ਦਰਜਨਾਂ ਪਰਿਵਾਰਾਂ ਨੇ ਰਸਮੀ ਤੌਰ ’ਤੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਕੇ ਅਕਾਲੀ ਦਲ ਦੀਆਂ ਪੁਰਾਣੀ ਜੜ੍ਹਾਂ ਹਿਲਾ ਦਿੱਤੀਆਂ। ਸ਼ਾਮਲ ਹੋਣ ਦੀ ਰਸਮ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਨਵੇਂ ਮੈਂਬਰਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਤੇ ਪਿੰਡ ਦੇ ਵਿਕਾਸ ਲਈ 10 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ। ਮੰਤਰੀ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਇਮਾਨਦਾਰ ਤੇ ਲੋਕ-ਕੇਂਦਰਤ ਨੀਤੀਆਂ ਕਾਰਨ ਲੋਕ ਆਪ ਨਾਲ ਜੁੜ ਰਹੇ ਹਨ। ਮੋਹਨਪੁਰ ਪਿੰਡ ਵਾਸੀਆਂ ਦਾ ਸਰਬਸੰਮਤੀ ਨਾਲ ਪਾਰਟੀ ਬਦਲਣਾ ਸਾਡੇ ਕੰਮਾਂ ਤੇ ਉਨ੍ਹਾਂ ਦੇ ਭਰੋਸੇ ਦੀ ਮੋਹਰ ਹੈ। ਆਪ ’ਚ ਆਏ ਚਰਨਜੀਤ ਸਿੰਘ ਨੇ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਕੈਬਨਿਟ ਮੰਤਰੀ ਸੌਂਦ ਦੇ ਵਿਕਾਸ ਪ੍ਰਤੀ ਸਮਰਪਣ ਤੇ ਲੋਕਾਂ ਨਾਲ ਨੇੜਤਾ ਨੇ ਉਨ੍ਹਾਂ ਦਾ ਮਨ ਮੋਹ ਲਿਆ। ਜਸਵੀਰ ਸਿੰਘ ਨੇ ਆਪਣੀ ਭਾਵਨਾ ਜ਼ਾਹਰ ਕਰਦਿਆਂ ਕਿਹਾ ਕਿ ਤਿੰਨ ਦਹਾਕਿਆਂ ਤੱਕ ਅਸੀਂ ਅਕਾਲੀ ਦਲ ਦੀ ਹਿਫ਼ਾਜ਼ਤ ਕੀਤੀ, ਪਰ ਪਾਰਟੀ ਦੀ ਮੌਜੂਦਾ ਹਾਲਤ ਤੇ ਦਿਸ਼ਾਹੀਣਤਾ ਦੇਖ ਕੇ ਅੱਜ ਇਹ ਕਦਮ ਚੁੱਕਣਾ ਪਿਆ। ਪਿਛਲੇ ਕੁਝ ਸਾਲਾਂ ’ਚ ਅਕਾਲੀ ਦਲ ਨੂੰ ਪੇਂਡੂ ਖੇਤਰਾਂ ’ਚ ਜਿੱਥੋਂ ਹਮੇਸ਼ਾ ਮਜ਼ਬੂਤ ਸਹਾਰਾ ਮਿਲਦਾ ਸੀ, ਉੱਥੋਂ ਹੁਣ ਸਹਾਰਾ ਖਿਸਕਦਾ ਜਾ ਰਿਹਾ ਹੈ। ਮੋਹਨਪੁਰ ਵਰਗੇ ਪਿੰਡ ਦੇ ਵਧੇਰੇ ਲੋਕਾਂ ਦਾ ਇਕੱਠੇ ਆਪ ’ਚ ਸ਼ਾਮਿਲ ਹੋਣਾ ਸਿਰਫ਼ ਇੱਕ ਰਾਜਨੀਤਿਕ ਤਬਦੀਲੀ ਨਹੀਂ, ਸਗੋਂ ਇੱਕ ਸਖ਼ਤ ਸੰਦੇਸ਼ ਹੈ ਕਿ ਲੋਕ ਵਿਕਾਸ ਤੇ ਇਮਾਨਦਾਰ ਸਿਆਸਤ ਨੂੰ ਤਰਜੀਹ ਦੇ ਰਹੇ ਹਨ। ਇਸ ਵੱਡੇ ਪਾਲੇ ਬਦਲ ਨਾਲ ਨਾ ਸਿਰਫ਼ ਖੰਨਾ ਖੇਤਰ ਦੀ ਸਿਆਸਤ ’ਚ ਨਵਾਂ ਮੋੜ ਆ ਗਿਆ ਹੈ, ਬਲਕਿ ਆਉਣ ਵਾਲੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਚ ਵੀ ਅਕਾਲੀ ਦਲ ਲਈ ਚਿੰਤਾ ਦੀ ਲਕੀਰ ਲੰਬੀ ਹੋ ਗਈ ਹੈ। ਇਸ ਮੌਕੇ ’ਤੇ ਓਐਸਡੀ ਕਰਨ ਅਰੋੜਾ, ਆੜ੍ਹਤੀ ਐਸੋਸੀਏਸ਼ਨ ਪ੍ਰਧਾਨ ਹਰਬੰਸ ਸਿੰਘ ਰੋਸ਼ਾ, ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਜਗਤਾਰ ਸਿੰਘ ਗਿੱਲ ਰਤਨਹੇੜੀ, ਕੌਂਸਲਰ ਪਰਮਪ੍ਰੀਤ ਸਿੰਘ ਪੌਂਪੀ, ਸਾਬਕਾ ਕੌਂਸਲਰ ਰਾਜਿੰਦਰ ਸਿੰਘ ਜੀਤ, ਮਾਸਟਰ ਅਵਤਾਰ ਸਿੰਘ ਦਹਿੜੂ ਵੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button