Punjab

ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ 4 ਮਈ ਨੂੰ ਕੀਤਾ ਜਾਵੇਗਾ ਪੰਥਕ ਇਕੱਠ

ਕੁਰਾਲੀ, 29 ਅਪ੍ਰੈਲ-ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਗਠਿਤ ਪੰਜ ਮੈਂਬਰੀ ਕਮੇਟੀ ਵੱਲੋਂ 4 ਮਈ ਨੂੰ ਬਲਾਕ ਮਾਜਰੀ ਵਿਖੇ ਕੀਤੇ ਜਾ ਰਹੇ ਪੰਥਕ ਇਕੱਠ ਸਬੰਧੀ ਬੈਠਕ ਕੀਤੀ ਗਈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ’ਤੇ ਪਹਿਰਾ ਦਿੰਦੀਆਂ ਬਲਾਕ ਮਾਜਰੀ ਦੇ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਵਿਖੇ ਟਕਸਾਲੀ ਅਕਾਲੀ ਆਗੂਆਂ, ਅਕਾਲੀ ਦਲ 1920 ਅਤੇ ਲੋਕ ਹਿੱਤ ਮਿਸ਼ਨ ਦੇ ਆਗੂਆਂ ਵੱਲੋਂ ਸਾਂਝੀ ਬੈਠਕ ਨੂੰ ਲੈਕੇ ਆਪਸ ਵਿਚ ਵਿਚਾਰਾਂ ਕੀਤੀਆਂ ਗਈਆਂ। ਇਸ ਸਬੰਧੀ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਭਜਨ ਸਿੰਘ ਸ਼ੇਰਗਿੱਲ, ਗੁਰਮੀਤ ਸਿੰਘ ਸ਼ਾਂਟੂ, ਮਨਦੀਪ ਸਿੰਘ ਖਿਜ਼ਰਾਬਾਦ, ਅਰਵਿੰਦਰ ਸਿੰਘ ਪੈਂਟਾ ਤੇ ਰਵਿੰਦਰ ਹੁਸ਼ਿਆਰਪੁਰ ਆਦਿ ਆਗੂਆਂ ਨੇ ਅਕਾਲੀ ਦਲ ਦੀ ਹੋਂਦ, ਸਿਧਾਂਤ ਅਤੇ ਲੋੜ ਬਾਰੇ ਵਿਸਤਾਰ ਨਾਲ ਵਿਚਾਰਾਂ ਕੀਤੀਆਂ। ਇਸ ਮੌਕੇ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੋਚ ’ਤੇ ਪਹਿਰਾ ਦੇਣ ਦੀ ਅਪੀਲ ਕਰਦਿਆਂ 4 ਮਈ ਨੂੰ 10 ਵਜੇ ਮਾਜਰੀ ਬਲਾਕ ਵਿਖੇ ਪੰਥਕ ਇਕੱਠ ਕੀਤਾ ਜਾ ਰਿਹਾ ਹੈ। ਜਿਸਨੂੰ ਸੰਬੋਧਨ ਕਰਨ ਲਈ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਇਆਲੀ ਤੇ ਰਵੀਇੰਦਰ ਸਿੰਘ ਰਵੀ ਆਦਿ ਦਿਗ਼ਜ਼ ਆਗੂ ਪੁੱਜ ਰਹੇ ਹਨ। ਇਸ ਇਕੱਠ ਦੀ ਰੂਪਰੇਖਾ ਉਲੀਕਣ ਲਈ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਵਿਖੇ ਬੈਠਕ ਕੀਤੀ ਗਈ। ਇਲਾਕੇ ਦੇ ਸਮੂਹ ਪੰਥ ਦਰਦੀਆਂ ਨੂੰ ਇਸ ਇਕੱਠ ਵਿਚ ਵੱਧ ਚੜ੍ਹਕੇ ਪੁੱਜਣ ਦੀ ਅਪੀਲ ਕੀਤੀ ਗਈ। ਇਸ ਮੌਕੇ ਭਾਈ ਹਰਜੀਤ ਸਿੰਘ ਹਰਮਨ, ਬਾਬਾ ਰਾਮ ਸਿੰਘ ਅਭੀਪੁਰ, ਸੋਹਣ ਸਿੰਘ ਸੰਗਤਪੁਰਾ, ਗੁਰਮੀਤ ਸਿੰਘ ਮੀਆਂਪੁਰ, ਸੁਰਿੰਦਰ ਸਿੰਘ ਕਾਦੀਮਾਜਰਾ, ਦਰਸ਼ਨ ਸਿੰਘ ਖੇੜਾ, ਸੁਖਵਿੰਦਰ ਸਿੰਘ ਤੋਗਾਂ, ਜਸਵੀਰ ਸਿੰਘ ਤੱਕੀਪੁਰ, ਬਲਜੀਤ ਸਿੰਘ ਅਕਾਲਗੜ੍ਹ, ਦਿਲਬਾਗ ਸਿੰਘ ਸੰਗਤਪੁਰਾ, ਮਨਜੀਤ ਸਿੰਘ ਮੁੰਧੋਂ, ਮੇਜਰ ਸਿੰਘ ਸੰਗਤਪੁਰਾ, ਸਰਬਜੀਤ ਸਿੰਘ ਕਾਦੀਮਾਜਰਾ, ਸੁਖਦੇਵ ਸਿੰਘ ਸੁਖਾ ਕੰਸਾਲਾ, ਰਵਿੰਦਰ ਸਿੰਘ ਬਜੀਦਪੁਰ, ਬਲਦੇਵ ਸਿੰਘ ਖਿਜ਼ਰਾਬਾਦ, ਭਗਤ ਸਿੰਘ, ਹਰਿੰਦਰ ਸਿੰਘ ਕੁਬਾਹੇੜੀ, ਗੁਰਸ਼ਰਨ ਸਿੰਘ ਨੱਗਲ, ਸ਼ਪਿੰਦਰ ਸਿੰਘ ਢਕੋਰਾਂ, ਦਲਜੀਤ ਸਿੰਘ ਜੀਤਾ ਆਦਿ ਆਗੂ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button