Punjab

Zomato Company ਦੇ Delivery Boy ਦਾ ਮੋਟਰਸਾਈਕਲ ਚੋਰੀ, ਹਾਸੋ ਹੀਣੇ ਢੰਗ ਨਾਲ ਚੋਰ ਨੇ ਉਡਾਈ Bike

ਲੁਧਿਆਣਾ, 24 ਜੁਲਾਈ : ਨੌਜਵਾਨ ਦੀ ਲਾਪਰਵਾਹੀ ਦੇ ਚਲਦੇ ਉਸਦੇ ਸਾਹਮਣੇ ਹੀ ਉਸਦਾ ਨਵਾਂ ਨਕੋਰ ਮੋਟਰਸਾਈਕਲ ਚੋਰੀ ਹੋ ਗਿਆ। ਦਰਅਸਲ ਇਹ ਨੌਜਵਾਨ ਜੇਮੈਟੋ ਕੰਪਨੀ ਵਿੱਚ ਡਿਲੀਵਰੀ ਬੋਆਏ ਹੈ। ਉਹ ਮੋਟਰਸਾਈਕਲ ਨੂੰ ਸੜਕ ਦੇ ਕੰਢੇ ਖੜਾ ਕਰਕੇ ਖੁਦ ਥੋੜੀ ਦੂਰੀ ਤੇ ਪੇਸ਼ਾਬ ਕਰਨ ਲਈ ਚਲਾ ਗਿਆ। ਇਸੇ ਦੌਰਾਨ ਇੱਕ ਨੌਜਵਾਨ ਆਇਆ ਜੋ ਉਸਦੇ ਸਾਹਮਣੇ ਹੀ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ। ਲੜਕੇ ਨੇ ਰੌਲਾ ਪਾ ਕੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਸੜਕ ਵੱਲ ਨੂੰ ਨੱਸਿਆ, ਪਰ ਸ਼ਾਤਰ ਚੋਰ ਉਸਦੇ ਸਾਹਮਣੇ ਹੀ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਚੁੱਕਾ ਸੀ। ਇਸ ਮਾਮਲੇ ਸਬੰਧੀ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਤਾਜਪੁਰ ਰੋਡ ਸਥਿਤ ਇਕਲਾਮ ਕਲੋਨੀ ਦੇ ਵਾਸੀ ਅਭਿਸ਼ੇਕ ਵਰਮਾ ਨੇ ਦੱਸਿਆ ਕਿ ਉਹ ਪਿਛਲੇ ਕੁਝ ਸਮੇਂ ਤੋਂ ਜਮੈਟੋ ਕੰਪਨੀ ਵਿੱਚ ਕੰਮ ਕਰ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button