Punjab

SDM ਦੀ ਸਰਕਾਰੀ ਗੱਡੀ ਨਾਲ ਬਾਈਕ ਦੀ ਟੱਕਰ, ਮਾਂ-ਪੁੱਤਰ ਦੀ ਮੌਤ, ਐਸਡੀਐਮ ਸਣੇ ਦੋ ਜ਼ਖ਼ਮੀ

ਤਰਨਤਾਰਨ, 18 ਫਰਵਰੀ- ਪੱਟੀ ਦੇ ਐਸਡੀਐਮ ਪ੍ਰੀਤਇੰਦਰ ਸਿੰਘ ਬੈਂਸ ਦੀ ਸਰਕਾਰੀ ਗੱਡੀ ਮੰਗਲਵਾਰ ਨੂੰ ਤਰਨਤਾਰਨ ਪੱਟੀ ਰੋਡ ‘ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਿੰਡ ਆਸਲ ਤੋਂ ਉਲਟ ਦਿਸ਼ਾ ਵਿੱਚ ਆ ਰਹੀ ਇੱਕ ਤੇਜ਼ ਰਫ਼ਤਾਰ ਬਾਈਕ ਐਸਡੀਐਮ ਦੀ ਸਰਕਾਰੀ ਗੱਡੀ ਨਾਲ ਟਕਰਾ ਗਈ। ਹਾਦਸੇ ਦੌਰਾਨ ਬਾਈਕ ਸਵਾਰ ਸ਼ਿਵ ਸਿੰਘ ਅਤੇ ਉਸਦੀ ਮਾਂ ਰਾਜ ਕੌਰ ਦੀ ਮੌਤ ਹੋ ਗਈ। ਜਦਕਿ ਐਸਡੀਐਮ ਪ੍ਰੀਤ ਇੰਦਰ ਸਿੰਘ ਬੈਂਸ ਤੋਂ ਇਲਾਵਾ ਬਾਈਕ ਸਵਾਰ ਨੌਜਵਾਨ ਜ਼ਖਮੀ ਹੋ ਗਿਆ। ਜ਼ਖਮੀ ਐਸਡੀਐਮ ਪ੍ਰੀਤਇੰਦਰ ਸਿੰਘ ਬੈਂਸ ਨੂੰ ਤਰਨਤਾਰਨ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button