Saif Ali Khan case: ਗ੍ਰਿਫ਼ਤਾਰ ਸ਼ਹਿਜ਼ਾਦ ਦੇ ਫੋਨ ‘ਚੋਂ ਮਿਲੀਆਂ ਦੋ ਸ਼ੱਕੀਆਂ ਦੀਆਂ ਫੋਟੋਆਂ, ਲੁਕਾਇਆ ਜਾ ਰਿਹਾ ਕਿਹੜਾ ਰਾਜ਼

ਨਵੀਂ ਦਿੱਲੀ, 20 ਜਨਵਰੀ– ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ‘ਤੇ ਹਮਲਾ ਕਰਨ ਵਾਲਾ ਦੋਸ਼ੀ ਮੁਹੰਮਦ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਪੁਲਿਸ ਹਿਰਾਸਤ ‘ਚ ਹੈ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ, ਜਿਸ ਦੌਰਾਨ ਕਈ ਖੁਲਾਸੇ ਸਾਹਮਣੇ ਆਏ ਹਨ। ਇਹ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਸ਼ਹਿਜ਼ਾਦ ਖ਼ਬਰਾਂ ਰਾਹੀਂ ਪੁਲਿਸ ਦੀ ਜਾਂਚ ‘ਤੇ ਤਿੱਖੀ ਨਜ਼ਰ ਰੱਖ ਰਿਹਾ ਸੀ ਤੇ ਮੀਡੀਆ ਦੁਆਰਾ ਦਿਖਾਏ ਗਏ ਸ਼ੱਕੀ ਵਿਅਕਤੀਆਂ ਦੇ ਸਕਰੀਨ ਸ਼ਾਟ ਵੀ ਆਪਣੇ ਮੋਬਾਈਲ ਫ਼ੋਨ ਵਿੱਚ ਰੱਖੇ ਹੋਏ ਸੀ। ਮੁੰਬਈ ਪੁਲਿਸ ਨੇ ਕਿਹਾ ਕਿ ਸ਼ਹਿਜ਼ਾਦ ਦੇ ਮੋਬਾਈਲ ਫ਼ੋਨ ਤੋਂ ਸ਼ੱਕੀਆਂ ਦੀਆਂ ਤਸਵੀਰਾਂ ਜ਼ਬਤ ਕੀਤੀਆਂ ਗਈਆਂ ਹਨ। ਸ਼ੱਕੀ ਉਹ ਲੋਕ ਸਨ, ਜਿਨ੍ਹਾਂ ਤੋਂ ਪੁਲਿਸ ਨੇ ਮੁੱਖ ਦੋਸ਼ੀ ਦੀ ਭਾਲ ਦੌਰਾਨ ਪੁੱਛਗਿੱਛ ਕੀਤੀ ਸੀ। ਮੀਡੀਆ ਲਗਾਤਾਰ ਮਾਮਲੇ ਬਾਰੇ ਅੱਪਡੇਟ ਦੇ ਰਹੀ ਸੀ ਤੇ ਪੁਲਿਸ ਵੱਲੋਂ ਫੜੇ ਗਏ ਸ਼ੱਕੀਆਂ ਦੀਆਂ ਤਸਵੀਰਾਂ ਵੀ ਦਿਖਾ ਰਹੀ ਸੀ।
ਮੁਲਜ਼ਮ ਸ਼ਹਿਜ਼ਾਦ ਨੇ ਕਿਉਂ ਸੇਵ ਕੀਤੀਆਂ ਦੋਵਾਂ ਦੀਆਂ ਫੋਟਾਂ
ਸ਼ਹਿਜ਼ਾਦ ਨੇ ਦੋਵਾਂ ਦੀਆਂ ਫੋਟੋਆਂ ਨੂੰ ਸੇਵ ਕਰ ਲਈਆਂ ਸੀ। ਫੋਨ ਦੀ ਮੈਮੋਰੀ ‘ਚ ਨਿਊਜ਼ ਚੈਨਲਾਂ ‘ਤੇ ਦਿਖਾਏ ਜਾ ਰਹੇ ਸ਼ੱਕੀਆਂ ਦੇ ਸਕਰੀਨ ਸ਼ਾਟ ਮਿਲੇ। ਮੁੰਬਈ ਪੁਲਿਸ ਨੇ ਇਸ ਤੋਂ ਪਹਿਲਾਂ ਵੀ ਦੋ ਸ਼ੱਕੀਆਂ ਨੂੰ ਫੜ ਕੇ ਪੁੱਛਗਿੱਛ ਕੀਤੀ ਸੀ। ਦੋਵੇਂ ਮੁੱਖ ਮੁਲਜ਼ਮ ਨਾਲ ਮਿਲਦੇ–ਜੁਲਦੇ ਸਨ।
ਕ੍ਰਾਈਮ ਸੀਨ ਨੂੰ Recreate ਕਰੇਗੀ ਪੁਲਿਸ
ਮੁੰਬਈ ਪੁਲਿਸ ਦੇ ਸੂਤਰਾਂ ਨੇ ਕਿਹਾ ਕਿ ਉਹ ਸੈਫ ਅਲੀ ਖਾਨ ਦੇ ਬਾਂਦਰਾ ਸਥਿਤ ਘਰ ‘ਤੇ ਅਪਰਾਧ ਸੀਨ ਨੂੰ ਦੁਬਾਰਾ ਬਣਾਉਣਗੇ, ਜਿੱਥੇ ਇਹ ਅਪਰਾਧ ਹੋਇਆ ਸੀ।
ਦੋਸ਼ੀ ਸ਼ਹਿਜ਼ਾਦ 30 ਸਾਲਾ ਬੰਗਲਾਦੇਸ਼ੀ ਵਿਅਕਤੀ ਨੂੰ ਐਤਵਾਰ ਸਵੇਰੇ ਠਾਣੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਪੰਜ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ।
ਅਧਿਕਾਰੀ ਦੇ ਅਨੁਸਾਰ, ਪੁਲਿਸ ਸੰਭਾਵਤ ਤੌਰ ‘ਤੇ ਜਾਂਚ ਦੇ ਹਿੱਸੇ ਵਜੋਂ ਅਪਰਾਧ ਦੇ ਦ੍ਰਿਸ਼ ਨੂੰ ਦੁਬਾਰਾ ਬਣਾਉਣ ਲਈ ਇਨ੍ਹਾਂ ਪੰਜ ਦਿਨਾਂ ਦੌਰਾਨ ਸ਼ਹਿਜ਼ਾਦ ਨੂੰ ਸੈਫ ਅਲੀ ਖਾਨ ਦੇ ਘਰ ‘ਸਤਿਗੁਰੂ ਸ਼ਰਨ‘ ਇਮਾਰਤ ਵਿੱਚ ਲੈ ਜਾਵੇਗੀ।



