ਨਵੀਂ ਦਿੱਲੀ, 14 ਜੂਨ : ਨੈਸ਼ਨਲ ਐਲਿਜਿਬਿਲਿਟੀ ਕਮ ਐਂਟ੍ਰੈਂਸ ਟੈਸਟ ਅੰਡਰ ਗ੍ਰੈਜੂਏਟ ਦਾ ਨਤੀਜਾ ਅੱਜ ਜਾਰੀ ਕਰ ਦਿੱਤਾ ਗਿਆ ਹੈ। NEET UG ‘ਚ ਸ਼ਾਮਲ ਹੋਏ ਵਿਦਿਆਰਥੀ ਆਪਣੇ ਨਤੀਜੇ ਚੈੱਕ ਕਰ ਸਕਦੇ ਹਨ। NEET UG 2025 ਦਾ ਨਤੀਜਾ ਕੌਮੀ ਪ੍ਰੀਖਿਆ ਏਜੰਸੀ (NTA) ਵੱਲੋਂ ਜਾਰੀ ਕੀਤਾ ਗਿਆ। ਦਰਅਸਲ, 04 ਮਈ ਨੂੰ NTA ਵੱਲੋਂ NEET UG 2025 ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਸਾਲ NEET UG ਦੀ ਪ੍ਰੀਖਿਆ ‘ਚ ਲਗਪਗ 20 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। NTA ਅੱਜ NEET UG ਨਤੀਜੇ ਦੇ ਨਾਲ-ਨਾਲ ਦਾਖਲੇ ਅਤੇ ਕੱਟ-ਆਫ ਨਾਲ ਸੰਬੰਧਿਤ ਹੋਰ ਜਾਣਕਾਰੀ ਵੀ ਸਾਂਝੀ ਕਰ ਦਿੱਤੀ ਗਈ ਹੈ। ਜੇਕਰ ਤੁਸੀਂ ਵੀ ਇਸ ਸਾਲ NEET UG ਦੀ ਪ੍ਰੀਖਿਆ ਵਿਚ ਭਾਗ ਲਿਆ ਸੀ, ਤਾਂ ਤੁਸੀਂ ਅਧਿਕਾਰਕ ਵੈਬਸਾਈਟ neet.nta.nic.in ‘ਤੇ ਜਾ ਕੇ ਆਪਣਾ ਨਤੀਜਾ ਚੈੱਕ ਕਰ ਸਕਦੇ ਹੋ।
NEET UG Result 2025: ਨਤੀਜਾ ਚੈੱਕ ਕਰਨ ਦਾ ਤਰੀਕਾ
NTA ਵੱਲੋਂ NEET UG 2025 ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਤੁਸੀਂ ਹੇਠ ਲਿਖੇ ਤਰੀਕਿਆਂ ਨਾਲ ਆਪਣਾ ਨਤੀਜਾ ਚੈੱਕ ਕਰ ਸਕਦੇ ਹੋ :
1. ਸਭ ਤੋਂ ਪਹਿਲਾਂ ਅਧਿਕਾਰਤ ਵੈਬਸਾਈਟ neet.nta.nic.in ‘ਤੇ ਜਾਓ।
2. ਹੋਮ ਪੇਜ ‘ਤੇ “NEET UG 2025 Result” ਲਿੰਕ ‘ਤੇ ਕਲਿੱਕ ਕਰੋ।
3. ਹੁਣ ਆਪਣੇ ਐਡਮਿਟ ਕਾਰਡ ਦਾ ਨੰਬਰ ਤੇ ਜਨਮ ਤਰੀਕ ਦਰਜ ਕਰੋ।
4. ਇਸ ਤੋਂ ਬਾਅਦ ਸਕ੍ਰੀਨ ‘ਤੇ NEET UG 2025 ਦਾ ਨਤੀਜਾ ਦਿਖਾਈ ਦੇਵੇਗਾ।
5. ਨਤੀਜਾ ਚੈੱਕ ਕਰਨ ਤੋਂ ਬਾਅਦ PDF ਡਾਊਨਲੋਡ ਕਰਨਾ ਨਾ ਭੁੱਲੋ।
6. ਹੁਣ ਆਪਣੇ ਨਤੀਜੇ ਦਾ ਇਕ ਪ੍ਰਿੰਟ ਆਉਟ ਲੈ ਕੇ ਸੰਭਾਲ ਲਓ।
ਇਸ ਸਾਲ NEET UG ਦਾ ਪ੍ਰਬੰਧ
ਇਸ ਸਾਲ NEET UG 2025 ਦੀ ਪ੍ਰੀਖਿਆ ਦੇਸ਼ ਦੇ ਲਗਪਗ 5453 ਕੇਂਦਰਾਂ ‘ਤੇ ਕਰਵਾਈ ਗਈ ਸੀ। ਇਸ ਪ੍ਰੀਖਿਆ ‘ਚ ਲਗਪਗ 20 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਜੇਕਰ ਤੁਸੀਂ NEET ਨਾਲ ਸੰਬੰਧਿਤ ਹੋਰ ਜਾਣਕਾਰੀ ਜਾਣਨਾ ਚਾਹੁੰਦੇ ਹੋ, ਤਾਂ ਤੁਸੀਂ ਅਧਿਕਾਰਤ ਵੈਬਸਾਈਟ ‘ਤੇ ਜਾ ਸਕਦੇ ਹੋ।
ਇਨ੍ਹਾਂ ਵੈਬਸਾਈਟਾਂ ਤੋਂ ਵੀ ਕਰ ਸਕਦੇ ਹੋ ਨਤੀਜਾ ਚੈੱਕ
NEET UG 2025 ਦਾ ਨਤੀਜਾ ਆ ਗਿਆ ਹੈ। ਇਸ ਲਈ, ਨਤੀਜਾ ਜਾਰੀ ਹੋਣ ਦੇ ਤੁਰੰਤ ਬਾਅਦ ਸਰਵਰ ਡਾਊਨ ਹੋਣ, ਵੱਧ ਟ੍ਰੈਫਿਕ ਤੇ ਵੈਬਸਾਈਟ ਦੇ ਸਲੋਅ ਹੋਣ ਕਾਰਨ ਤੁਹਾਨੂੰ ਨਤੀਜਾ ਚੈੱਕ ਕਰਨ ‘ਚ ਮੁਸ਼ਕਲ ਆ ਸਕਦੀ ਹੈ ਪਰ ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ ਅਤੇ ਸ਼ਾਂਤ ਮਨ ਨਾਲ ਕੰਮ ਕਰੋ। ਤੁਸੀਂ NEET UG 2025 ਦਾ ਨਤੀਜਾ neet.nta.nic.in ਦੇ ਨਾਲ-ਨਾਲ nta.ac.in, examinationservices.nic.in, ਸਰਕਾਰੀ ਐਪ ਉਮੰਗ ਐਪ ਜਾਂ ਡਿਜੀਲੌਕਰ ‘ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ। ਇਨ੍ਹਾਂ ਵੈਬਸਾਈਟਾਂ ‘ਤੇ ਵੀ ਤੁਸੀਂ ਆਪਣਾ ਐਪਲੀਕੇਸ਼ਨ ਨੰਬਰ ਤੇ ਜਨਮ ਤਰੀਕ ਦੀ ਜਾਣਕਾਰੀ ਦਰਜ ਕਰ ਕੇ ਆਸਾਨੀ ਨਾਲ ਆਪਣਾ ਨਤੀਜਾ ਚੈੱਕ ਕਰ ਸਕਦੇ ਹੋ।
URL Copied