Punjab

NCB ਨੇ ਪਾਬੰਦੀਸ਼ੁਦਾ ਗੋਲ਼ੀਆਂ ਦੀ ਤਸਕਰੀ ਮਾਮਲੇ ‘ਚ ਦੋ ਡਾਕਟਰ ਕੀਤੇ ਗ੍ਰਿਫ਼ਤਾਰ

ਅੰਮ੍ਰਿਤਸਰ , 4 ਮਈ: ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸ਼ਹਿਰ ਦੇ ਮਸ਼ਹੂਰ ਕਾਰਪੋਰੇਟ ਹਸਪਤਾਲ ਦੇ ਮਾਲਕ ਡਾ. ਜਤਿੰਦਰ ਮਲਹੋਤਰਾ ਅਤੇ ਲਾਈਫ ਕੇਅਰ ਹਸਪਤਾਲ ਦੇ ਮਾਲਕ ਰਾਜਨ ਨੂੰ ਪਾਬੰਦੀਸ਼ੁਦਾ ਦਵਾਈਆਂ ਦੀ ਤਸਕਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਦੋ-ਦੋ ਹਜ਼ਾਰ ਨਸ਼ੀਲੀਆਂ ਗੋਲ਼ੀਆਂ ਬਰਾਮਦ ਕਰਨ ਤੋਂ ਬਾਅਦ ਦੋਵਾਂ ਨੂੰ ਸ਼ਨਿਚਰਵਾਰ ਦੇਰ ਸ਼ਾਮ ਅਦਾਲਤ ਵਿਚ ਪੇਸ਼ ਕੀਤਾ ਗਿਆ। ਜੱਜ ਚਾਹਤ ਦੀ ਅਦਾਲਤ ਵਿਚ ਪੇਸ਼ ਕਰਦੇ ਸਮੇਂ ਐੱਨਸੀਬੀ ਨੇ ਪੁਲਿਸ ਰਿਮਾਂਡ ਦੀ ਮੰਗ ਨਹੀਂ ਕੀਤੀ। ਇਸ ਤੋਂ ਬਾਅਦ ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਦੂਜੇ ਪਾਸੇ ਬਲਿਸਟਾ ਫਾਰਮਾ ਕੰਪਨੀ ਦੇ ਮਾਲਕ ਅਮਿਤ ਭੰਡਾਰੀ ਨੂੰ ਐਤਵਾਰ ਸ਼ਾਮ ਨੂੰ ਦੁਬਾਰਾ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ‘ਤੇ ਲੈਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਐੱਨਸੀਬੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਅਮਿਤ ਭੰਡਾਰੀ ਨੇ ਹਿਰਾਸਤ ਵਿਚ ਕਈ ਰਾਜ਼ ਖੋਲ੍ਹੇ ਹਨ। ਜਦੋਂ ਐੱਨਸੀਬੀ ਨੇ 2017 ਵਿਚ ਜ਼ਬਤ ਕੀਤੇ ਗਏ ਰਿਕਾਰਡਾਂ ਦੀ ਜਾਂਚ ਕੀਤੀ ਤਾਂ ਡੇਢ ਦਰਜਨ ਤੋਂ ਵੱਧ ਹਸਪਤਾਲਾਂ ਨੂੰ ਪਾਬੰਦੀਸ਼ੁਦਾ ਦਵਾਈਆਂ ਦੀ ਸਪਲਾਈ ਦੇ ਸਬੂਤ ਮਿਲੇ। ਹੁਣ ਐੱਨਸੀਬੀ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਸਪਲਾਈ ਕੀਤੀਆਂ ਗਈਆਂ ਦਵਾਈਆਂ ਮੰਗ ਦੇ ਆਦੇਸ਼ ਅਨੁਸਾਰ ਹਨ ਜਾਂ ਇਸ ਤੋਂ ਵੱਧ।

ਦਿੱਲੀ ਤੇ ਗਾਜ਼ੀਆਬਾਦ ਦੀਆਂ ਦੋ ਕੰਪਨੀਆਂ ਵੀ ਨਿਸ਼ਾਨੇ ’ਤੇ

ਐੱਨਸੀਬੀ ਨਸ਼ੀਲੇ ਪਦਾਰਥਾਂ ਦੀ ਖੇਪ ਬਰਾਮਦ ਕਰਨ ਲਈ ਦਿੱਲੀ ਅਤੇ ਗਾਜ਼ੀਆਬਾਦ ਦੀਆਂ ਦੋ ਕੰਪਨੀਆਂ ਦੇ ਰਿਕਾਰਡ ਵੀ ਮੰਗਣ ਦੀ ਤਿਆਰੀ ਕਰ ਰਿਹਾ ਹੈ। ਹਾਲਾਂਕਿ ਦੋਵੇਂ ਕੰਪਨੀਆਂ ਦਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਜਾਪਦਾ।

Related Articles

Leave a Reply

Your email address will not be published. Required fields are marked *

Back to top button