Punjab

ISI ਨੂੰ 15 ਲੱਖ ‘ਚ ਵੇਚਦਾ ਸੀ ਫ਼ੌਜ ਦੇ ਭੇਤ, ਨਾਸਿਕ ਛਾਉਣੀ ‘ਚ ਤਾਇਨਾਤ ਪਟਿਆਲਾ ਦਾ ਫ਼ੌਜੀ ਗ੍ਰਿਫ਼ਤਾਰ

ਅੰਮ੍ਰਿਤਸਰ, 8 ਫਰਵਰੀ- ਮਹਾਰਾਸ਼ਟਰ ‘ਚ ਨਾਸਿਕ ਆਰਮੀ ਛਾਉਣੀ ‘ਚ ਤਾਇਨਾਤ ਨਾਇਕ ਸੰਦੀਪ ਸਿੰਘ ਨੂੰ ਪਾਕਿਸਤਾਨ ਦੀ ਖੁਫ਼ੀਆ ਏਜੰਸੀ ISI ਲਈ ਜਾਸੂਸੀ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਦੇ ਕਬਜ਼ੇ ’ਚੋਂ ਤਿੰਨ ਮੋਬਾਈਲ ਬਰਾਮਦ ਹੋਏ ਹਨ ਜਿਸ ਰਾਹੀਂ ਉਸ ਨੇ ਫ਼ੌਜ ਦੀ ਖੁਫੀਆ ਜਾਣਕਾਰੀ ਅਤੇ ਰਾਜ਼ ਆਈ.ਐੱਸ.ਆਈ. ਨੂੰ ਮੁਹੱਈਆ ਕਰਵਾਏ ਹਨ। ਉਕਤ ਕੰਮ ਲਈ ਮੁਲਜ਼ਮਾਂ ਨੇ ਵੱਖ-ਵੱਖ ਥਾਵਾਂ ਤੋਂ ਕੁੱਲ 15 ਲੱਖ ਰੁਪਏ ਇਕੱਠੇ ਕੀਤੇ ਹੋਣ ਦਾ ਖੁਲਾਸਾ ਹੋਇਆ ਹੈ। ਐਸਐਸਪੀ (ਦਿਹਾਤੀ) ਚਰਨਜੀਤ ਸਿੰਘ ਸੋਹਲ ਅਤੇ ਐਸਪੀ (ਡੀ) ਹਰਿੰਦਰ ਸਿੰਘ ਨੇ ਸ਼ਨੀਵਾਰ ਦੁਪਹਿਰ ਨੂੰ ਕੀਤੀ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਮੁਲਜ਼ਮ ਸੰਦੀਪ ਸਿੰਘ ਫੌਜ ਨਾਲ ਸਬੰਧਤ ਕਈ ਅਹਿਮ ਸੂਚਨਾਵਾਂ ਵੇਚ ਚੁੱਕਾ ਹੈ। ਐਸਐਸਪੀ ਨੇ ਦੱਸਿਆ ਕਿ ਮੁਲਜ਼ਮ 2015 ਵਿੱਚ ਫ਼ੌਜ ਵਿੱਚ ਭਰਤੀ ਹੋਇਆ ਸੀ। ਸਰਦੂਲਗੜ੍ਹ, ਪਟਿਆਲਾ ਦਾ ਰਹਿਣ ਵਾਲਾ ਸੰਦੀਪ ਸਿੰਘ ਆਪਣੇ ਸਾਥੀਆਂ ਨਾਲ ਮਿਲ ਕੇ ਦੇਸ਼ ਦੀਆਂ ਕਈ ਫ਼ੌਜੀ ਛਾਉਣੀਆਂ ਬਾਰੇ ਜਾਣਕਾਰੀ ਇਕੱਠੀ ਕਰਕੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨੂੰ ਵਟਸਐਪ ਰਾਹੀਂ ਭੇਜ ਰਿਹਾ ਹੈ। ਪੁਲੀਸ ਨੇ ਮੁਲਜ਼ਮਾਂ ਦੇ ਤਿੰਨੋਂ ਮੋਬਾਈਲ ਫੋਨ ਜ਼ਬਤ ਕਰਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤੇ ਹਨ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੰਦੀਪ ਸਿੰਘ ਨੇ ਪਿਛਲੇ ਦੋ ਸਾਲਾਂ ਵਿੱਚ ਨਾਸਿਕ, ਜੰਮੂ ਅਤੇ ਪੰਜਾਬ ਦੀਆਂ ਕਈ ਫ਼ੌਜੀ ਛਾਉਣੀਆਂ ਦੀਆਂ ਤਸਵੀਰਾਂ, ਹਥਿਆਰਾਂ ਦੇ ਵੇਰਵੇ ਅਤੇ ਅਫਸਰਾਂ ਦੀ ਤਾਇਨਾਤੀ ਦੇ ਵੇਰਵੇ ਆਈਐਸਆਈ ਨੂੰ ਭੇਜੇ ਹਨ। ਮੁਲਜ਼ਮ ਕੁਝ ਦਿਨ ਪਹਿਲਾਂ ਛੁੱਟੀ ’ਤੇ ਪਟਿਆਲਾ ਆਇਆ ਸੀ। ਮੌਕਾ ਮਿਲਦਿਆਂ ਹੀ ਥਾਣਾ ਘਰਿੰਡਾ ਦੀ ਪੁਲਿਸ ਨੇ ਮੁਲਜ਼ਮ ਨੂੰ ਪਟਿਆਲਾ ਤੋਂ ਹੀ ਕਾਬੂ ਕਰ ਲਿਆ। ਮੁਲਜ਼ਮ ਨੇ ਪੁੱਛਗਿੱਛ ਦੌਰਾਨ ਕਈ ਰਾਜ਼ ਖੋਲ੍ਹੇ ਹਨ। ਇਸ ਤੋਂ ਪਹਿਲਾਂ ਪੁਲਿਸ ਨੇ ਨਾਸਿਕ ਛਾਉਣੀ ਵਿੱਚ ਤਾਇਨਾਤ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਆਈਐਸਆਈ ਦੀਆਂ ਹਦਾਇਤਾਂ ’ਤੇ ਮੁਲਜ਼ਮਾਂ ਨੇ ਫ਼ਿਰੋਜ਼ਪੁਰ ਵਿੱਚ ਇੱਕ ਸੁੰਨਸਾਨ ਥਾਂ ’ਤੇ ਅੰਮ੍ਰਿਤਪਾਲ ਸਿੰਘ ਨੂੰ 2 ਲੱਖ ਰੁਪਏ ਦਿੱਤੇ ਸਨ।
ਰਾਜਬੀਰ ਨਾਸਿਕ ਤੋਂ ਫ਼ਰਾਰ
ਦੂਜੇ ਪਾਸੇ ਗ੍ਰਿਫ਼ਤਾਰ ਕੀਤੇ ਗਏ ਅੰਮ੍ਰਿਤਪਾਲ ਸਿੰਘ ਦਾ ਸਾਥੀ ਰਾਜਬੀਰ ਸਿੰਘ ਨਾਸਿਕ ਛਾਉਣੀ ਤੋਂ ਫਰਾਰ ਹੋ ਗਿਆ ਹੈ। ਉਸ ਨੂੰ ਕਾਬੂ ਕਰਨ ਲਈ ਅੰਮ੍ਰਿਤਸਰ ਦੇਹਾਤ ਪੁਲਿਸ ਦੀ ਟੀਮ ਸ਼ੁੱਕਰਵਾਰ ਨੂੰ ਰਵਾਨਾ ਹੋਈ ਸੀ। ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਮੁਲਜ਼ਮ ਉਥੋਂ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਨਾਸਿਕ ਛਾਉਣੀ ‘ਚ ਵੀ ਇਸ ਸਬੰਧੀ ਅਲਰਟ ਜਾਰੀ ਕਰ ਦਿੱਤਾ ਸੀ। ਇਸ ਦੇ ਬਾਵਜੂਦ ਉਸ ‘ਤੇ ਨਜ਼ਰ ਰੱਖੀ ਜਾ ਰਹੀ ਸੀ ਪਰ ਉਹ ਕਿਸੇ ਤਰ੍ਹਾਂ ਉਥੋਂ ਭੱਜ ਗਿਆ।

Related Articles

Leave a Reply

Your email address will not be published. Required fields are marked *

Back to top button