Punjab

IPS ਪੂਰਨ ਕੁਮਾਰ ਸੁਸਾਈਡ ਕੇਸ : ਰੋਹਤਕ SP ਨਰਿੰਦਰ ਬਿਜਰਾਣੀਆ ਨੂੰ ਹਟਾਇਆ, ਸੁਰਿੰਦਰ ਸਿੰਘ ਨੂੰ ਮਿਲੀ ਕਮਾਂਡ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 11 ਅਕਤੂਬਰ : ਹਰਿਆਣਾ ਦੇ ਆਈਪੀਐਸ ਵਾਈ ਪੂਰਨ ਕੁਮਾਰ (IPS Y Puran Kumar) ਦੀ ਆਤਮਹੱਤਿਆ ਦੇ ਮਾਮਲੇ ‘ਚ ਹਰਿਆਣਾ ਸਰਕਾਰ ਨੇ ਸ਼ਨਿਚਰਵਾਰ ਨੂੰ ਵੱਡਾ ਐਕਸ਼ਨ ਲਿਆ। ਰੋਹਤਕ ਦੇ ਐਸਪੀ ਨਰਿੰਦਰ ਬਿਜਰਾਣੀਆ ਨੂੰ ਹਟਾ ਦਿੱਤਾ ਗਿਆ ਹੈ। ਇਸ ਮਾਮਲੇ ‘ਚ ਡੀਜੀਪੀ ਸ਼ਤਰੂਜੀਤ ਕਪੂਰ ਸਮੇਤ 14 ਅਧਿਕਾਰੀਆਂ ‘ਤੇ ਪੂਰਨ ਕੁਮਾਰ ਨੂੰ ਪਰੇਸ਼ਾਨ ਕਰਨ ਦੇ ਦੋਸ਼ ਹਨ, ਉਨ੍ਹਾਂ ਵਿਚ ਬਿਜਰਾਣੀਆ ਦਾ ਵੀ ਨਾਂ ਸ਼ਾਮਲ ਹੈ। ਬਿਜਰਾਣੀਆ ਦੀ ਥਾਂ ਰੋਹਤਕ ‘ਚ ਆਈਪੀਐਸ ਸੁਰਿੰਦਰ ਸਿੰਘ ਭੌਰੀਆ ਨੂੰ ਐਸਪੀ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧ ਵਿਚ ਰਾਜਪਾਲ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਬਿਜਰਾਣੀਆ ਨੂੰ ਇਸ ਵੇਲੇ ਕਿਸੇ ਵੀ ਥਾਂ ਪੋਸਟਿੰਗ ਨਹੀਂ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਆਈਪੀਐਸ ਪੂਰਨ ਕੁਮਾਰ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਪੀਜੀਆਈ ਲਿਜਾਇਆ ਗਿਆ। ਇਸ ‘ਤੇ ਪਰਿਵਾਰ ਨੇ ਰੋਸ ਜਤਾਇਆ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਸਹਿਮਤੀ ਬਗੈਰ ਪੁਲਿਸ ਨੇ ਸਰੀਰ ਨੂੰ ਪੋਸਟਮਾਰਟਮ ਹੋਣ ਦਿਆਂਗੇ। ਉਹ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਹੋਣ ‘ਤੇ ਹੀ ਪੋਸਟਮਾਰਟਮ ਹੋਣ ਦੇਣਗੇ। ਇਸ ‘ਤੇ ਚੰਡੀਗੜ੍ਹ ਦੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਈਪੀਐਸ ਦੇ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਪੋਸਟਮਾਰਟਮ ਦੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾਵੇਗਾ। ਸੂਤਰਾਂ ਅਨੁਸਾਰ, ਵਾਈ ਪੂਰਨ ਕੁਮਾਰ ਦੀ ਦੇਹ ਨੂੰ ਪਹਿਲਾਂ ਸੈਕਟਰ 16 ਮੋਰਚਰੀ ‘ਚ ਰੱਖਿਆ ਗਿਆ ਸੀ ਅਤੇ ਹੁਣ ਉਨ੍ਹਾਂ ਨੂੰ ਪੋਸਟਮਾਰਟਮ ਲਈ ਪੀਜੀਆਈ ਲਿਜਾਇਆ ਗਿਆ ਹੈ।

ਪਰਿਵਾਰ ਨੇ ਕੀਤੀ ਮੁਲਜ਼ਮ ਅਧਿਕਾਰੀਆਂ ‘ਤੇ ਕਾਰਵਾਈ ਦੀ ਮੰਗ, ਪੋਸਟਮਾਰਟਮ ‘ਚ ਮੁੜ ਦੇਰੀ

ਆਈਪੀਐਸ ਵਾਈ ਪੂਰਨ ਕੁਮਾਰ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ‘ਤੇ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਸੀ। ਘਰ ਤੋਂ ਮਿਲੇ ਸੁਸਾਈਡ ਨੋਟ ‘ਚ ਪੂਰਨ ਕੁਮਾਰ ਨੇ ਆਪਣੀ ਮੌਤ ਲਈ ਹਰਿਆਣਾ ਦੇ ਕਈ ਸੀਨੀਅਰ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਆਤਮਹੱਤਿਆ ਦੇ ਚਾਰ ਦਿਨ ਬਾਅਦ ਵੀ ਪਰਿਵਾਰ ਨੇ ਉਨ੍ਹਾਂ ਦੀ ਦੇਹ ਦਾ ਪੋਸਟਮਾਰਟਮ ਕਰਨ ਦੀ ਸਹਿਮਤੀ ਨਹੀਂ ਦਿੱਤੀ ਹੈ। ਪੂਰਨ ਦੀ ਪਤਨੀ ਆਈਏਐਸ ਅਧਿਕਾਰੀ ਅਮਨੀਤ ਪੀ ਕੁਮਾਰ ਦੀ ਸ਼ਿਕਾਇਤ ‘ਤੇ ਚੰਡੀਗੜ੍ਹ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ, ਪਰ ਪਰਿਵਾਰ ਦਾ ਦੋਸ਼ ਹੈ ਕਿ ਮੁਲਜ਼ਮਾਂ ਨੂੰ ਜਾਣਬੁਝ ਕੇ ਬਚਾਇਆ ਜਾ ਰਿਹਾ ਹੈ। ਸ਼ਨਿਚਰਵਾਰ ਸਵੇਰੇ ਪੂਰਨ ਕੁਮਾਰ ਦੇ ਸਰੀਰ ਨੂੰ ਪੀਜੀਆਈ ਪਹੁੰਚਾਇਆ ਗਿਆ ਪਰ ਉੱਥੇ ਪਰਿਵਾਰ ਨੇ ਪੋਸਟਮਾਰਟਮ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਚੰਡੀਗੜ੍ਹ ਪੁਲਿਸ ਦੀ ਐਸਆਈਟੀ ਨੇ ਸ਼ਨੀਵਾਰ ਸਵੇਰੇ ਅਮਨੀਤ ਪੀ ਕੁਮਾਰ ਨਾਲ ਵੀ ਮੁਲਾਕਾਤ ਕੀਤੀ ਸੀ।

Related Articles

Leave a Reply

Your email address will not be published. Required fields are marked *

Back to top button