Court ਤੋਂ ਜ਼ਮਾਨਤ ਨਾ ਮਿਲਣ ‘ਤੇ ਨਸ਼ਾ ਤਸਕਰ ਫਰਾਰ, ਅਦਾਲਤ ਨੇ ਮੁਲਜ਼ਮ ਨੂੰ ਨਸ਼ਾ ਛੁਡਾਊ ਕੇਂਦਰ ‘ਚ ਦਾਖਲ ਕਰਨ ਦੇ ਦਿੱਤੇ ਸੀ ਆਦੇਸ਼

ਅੰਮ੍ਰਿਤਸਰ, 12 ਜੁਲਾਈ: ਅਜਨਾਲਾ ਅਦਾਲਤ ’ਚ ਪੇਸ਼ ਹੋਣ ਤੋਂ ਬਾਅਦ ਨਸ਼ਾ ਤਸਕਰ ਪੁਲਿਸ ਪਾਰਟੀ ਨੂੰ ਚਕਮਾ ਦੇ ਕੇ ਅਦਾਲਤ ਦੇ ਬਾਹਰੋਂ ਫਰਾਰ ਹੋ ਗਿਆ। ਪੇਸ਼ੀ ਤੋਂ ਬਾਅਦ ਪੁਲਿਸ ਉਸ ਨੂੰ ਹੱਥਕੜੀਆਂ ਲਗਾ ਕੇ ਜੇਲ੍ਹ ਲਿਜਾਣ ਵਾਲੀ ਸੀ। ਇਸ ਸਮੇਂ ਮੁਲਜ਼ਮ ਦਾ ਪਤਾ ਲਗਾਉਣ ਲਈ ਪੁਲਿਸ ਉਸ ਦੇ ਘਰ, ਰਿਸ਼ਤੇਦਾਰਾਂ ਤੇ ਹੋਰ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ। ਏਐੱਸਆਈ ਬਲਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਕੁੱਕੜਾਂਵਾਲਾ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਵਿਰੁੱਧ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੇ ਦੋਸ਼ ਵਿਚ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਕੁਲਵਿੰਦਰ ਸਿੰਘ ਨੂੰ ਰਾਜਾਸਾਂਸੀ ਥਾਣੇ ਦੀ ਪੁਲਿਸ ਨੇ 3 ਜੂਨ ਨੂੰ ਨਸ਼ਾ ਤਸਕਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਜਦੋਂ ਅਦਾਲਤ ਨੇ ਮੁਲਜ਼ਮ ਦੀ ਹਾਲਤ ਵੇਖੀ ਤਾਂ ਉਸ ਨੇ ਉਸ ਨੂੰ ਇੱਕ ਨਸ਼ਾ ਛੁਡਾਊ ਕੇਂਦਰ ਵਿਚ ਦਾਖਲ ਕਰਨ ਦੇ ਆਦੇਸ਼ ਜਾਰੀ ਕੀਤੇ ਤਾਂ ਜੋ ਮੁਲਜ਼ਮ ਨੂੰ ਉਥੇ ਨਸ਼ਾ ਛੁਡਾਇਆ ਜਾ ਸਕੇ। ਪੁਲਿਸ ਹਿਰਾਸਤ ਵਿਚ ਲਗਪਗ ਇੱਕ-ਡੇਢ ਮਹੀਨਾ ਬੀਤਣ ਤੋਂ ਬਾਅਦ, ਪਰਿਵਾਰਕ ਮੈਂਬਰਾਂ ਨੇ ਮੁਲਜ਼ਮ ਦੀ ਜ਼ਮਾਨਤ ਲਈ ਅਜਨਾਲਾ ਅਦਾਲਤ ਵਿਚ ਅਰਜ਼ੀ ਦਾਇਰ ਕੀਤੀ। ਅਦਾਲਤ ਨੇ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਲਈ ਬੁੱਧਵਾਰ ਦਾ ਦਿਨ ਨਿਰਧਾਰਤ ਕੀਤਾ ਸੀ। ਅਦਾਲਤ ਨੇ ਇਸ ਸਬੰਧ ਵਿਚ ਪੁਲਿਸ ਨੂੰ ਨਸ਼ਾ ਛੁਡਾਊ ਕੇਂਦਰ ਤੋਂ ਡਾਕਟਰ ਦੀ ਰਿਪੋਰਟ ਲੈਣ ਦੇ ਵੀ ਆਦੇਸ਼ ਦਿੱਤੇ ਸਨ। 9 ਜੁਲਾਈ ਨੂੰ ਪੁਲਿਸ ਕਰਮਚਾਰੀ ਪਿੰਡ ਦੇ ਸਰਪੰਚ ਕੁਲਦੀਪ ਸਿੰਘ ਦੇ ਨਾਲ ਨਸ਼ਾ ਛੁਡਾਊ ਕੇਂਦਰ ਤੋਂ ਮੁਲਜ਼ਮ ਕੁਲਵਿੰਦਰ ਸਿੰਘ ਨੂੰ ਲੈਣ ਗਏ ਸਨ। ਸਬੰਧਤ ਪੁਲਿਸ ਅਧਿਕਾਰੀ ਪੂਰੇ ਕੇਸ ਦੀ ਫਾਈਲ ਅਤੇ ਡਾਕਟਰ ਦੀ ਰਿਪੋਰਟ ਲੈ ਕੇ ਜੱਜ ਦੇ ਸਾਹਮਣੇ ਗਿਆ, ਜਿੱਥੇ ਮੁਜ਼ਲਮ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਹੋਣੀ ਸੀ। ਜ਼ਮਾਨਤ ਨੂੰ ਧਿਆਨ ਵਿੱਚ ਰੱਖਦੇ ਹੋਏ, ਅਦਾਲਤ ਨੇ ਪਟੀਸ਼ਨ ਰੱਦ ਕਰ ਦਿੱਤੀ। ਉਹ ਮੁਜ਼ਲਮ ਕੁਲਵਿੰਦਰ ਸਿੰਘ ਨੂੰ ਅਦਾਲਤ ਤੋਂ ਬਾਹਰ ਲਿਆ ਰਿਹਾ ਸੀ ਅਤੇ ਉਸ ਨੂੰ ਹੱਥਕੜੀਆਂ ਲਗਾ ਕੇ ਨਿਆਂਇਕ ਹਿਰਾਸਤ ਵਿਚ ਛੱਡਣ ਵਾਲਾ ਸੀ। ਜਿਵੇਂ ਹੀ ਕੁਲਵਿੰਦਰ ਸਿੰਘ ਨੂੰ ਮੌਕਾ ਮਿਲfਆ, ਉਸ ਨੂੰ ਧੱਕਾ ਦਿੱਤਾ ਅਤੇ ਉੱਥੋਂ ਫਰਾਰ ਹੋ ਗਿਆ। ਅਦਾਲਤ ਦੇ ਬਾਹਰ ਬਹੁਤ ਭੀੜ ਸੀ। ਮੁਜ਼ਲਮ ਦੀ ਬਹੁਤ ਭਾਲ ਕੀਤੀ ਗਈ, ਪਰ ਉਸ ਦਾ ਕਿਤੇ ਵੀ ਪਤਾ ਨਹੀਂ ਲੱਗ ਸਕਿਆ।



