Punjab

CM ਮਾਨ ਨੇ ਦਿੱਤੀ 3 ਕਰੋੜ ਲੋਕਾਂ ਨੂੰ ਵਧਾਈ

ਕਿਹਾ- ਐਂਟੀ ਡਰੋਨ ਸਿਸਟਮ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ

ਤਰਨਤਾਰਨ, 10 ਅਗਸਤ : ਮੁੱਖ ਮੰਤਰੀ ਭਗਵੰਤ ਮਾਨ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੰਜਾਬ ‘ਚ ਨਵੀਂ ਡਰੋਨ ਰੋਕੂ ਤਕਨਾਲੋਜੀ ਲਾਗੂ ਕਰਦੇ ਹੋਏ ਤਿੰਨ ਕਰੋੜ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡਾ ਸੂਬਾ ਦੇਸ਼ ਦਾ ਪਹਿਲਾ ਰਾਜ ਬਣ ਗਿਆ ਹੈ, ਜਿਸਦੇ ਕੋਲ ਪਾਕਿਸਤਾਨ ਤੋਂ ਆਉਣ ਵਾਲੇ ਡਰੋਨਾਂ ਨੂੰ ਡੇਗਣ ਦੀ ਸਮਰੱਥਾ ਹੈ। ਪਹਿਲੇ ਪੜਾਅ ‘ਚ ਤਿੰਨ ਸਿਸਟਮ ਸ਼ੁਰੂ ਕੀਤੇ ਗਏ ਹਨ ਜਦੋਂਕਿ ਉਨ੍ਹਾਂ ਦੱਸਿਆ ਕਿ ਪੰਜਾਬ ਦਾ 532 ਕਿਲੋਮੀਟਰ ਦਾ ਘੇਰਾ ਪਾਕਿਸਤਾਨ ਨਾਲ ਲੱਗਦਾ ਹੈ। ਪੂਰੇ ਪੰਜਾਬ ਲਈ ਛੇ ਹੋਰ ਸਿਸਟਮ ਜਲਦ ਲਾਗੂ ਕੀਤੇ ਜਾਣਗੇ। ਐਂਟੀ ਡਰੋਨ ਸਿਸਟਮ ‘ਤੇ 51.41 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਗਈ ਹੈ ਜਿਸ ਨਾਲ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਨੂੰ ਨਾਕਾਮ ਕੀਤਾ ਜਾਵੇਗਾ। ਪੁਲਿਸ ਲਾਈਨ ਗਰਾਊਂਡ ‘ਚ ਕਰਵਾਏ ਗਏ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ 3068 ਸਕੂਲਾਂ ‘ਚ ਨੌਂਵੀਂ ਤੇ ਬਾਰ੍ਹਵੀਂ ਜਮਾਤ ਦੇ 8 ਲੱਖ ਵਿਦਿਆਰਥੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਨੂੰ ਬਚਾਉਣ ਲਈ ਪੜ੍ਹਾਈ ਕਰਵਾਈ ਜਾਵੇਗੀ। ਹੁਣ ਸਕੂਲਾਂ ‘ਚ ਮਾਹਿਰ ਤੇ ਵਿਗਿਆਨੀ ਇਨ੍ਹਾਂ ਵਿਦਿਆਰਥੀਆਂ ਦੀ ਕਲਾਸ ਲੈਣਗੇ। ਉਨ੍ਹਾਂ ਕਿਹਾ ਕਿ ਪੰਜਾਬ ਲਈ ਇਹ ਦੁਖਦਾਈ ਹੈ ਕਿ 2009 ਤਕ ਰਾਜ ਦੇ ਇਕ ਹਜ਼ਾਰ ਨੌਜਵਾਨ ਨਸ਼ੇ ਦੀ ਲਿਪਤ ‘ਚ ਸਨ ਜਦੋਂਕਿ 2015 ਤਕ ਇਹ ਗਿਣਤੀ 20 ਲੱਖ ਤਕ ਪਹੁੰਚ ਗਈ। ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਦੀਆਂ ਸਰਕਾਰਾਂ ਦੇ ਸਮੇਂ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਨਾਲ ਬਰਬਾਦ ਕੀਤਾ ਗਿਆ। ਉਸ ਸਮੇਂ ਸਰਕਾਰ ਦੀ ਜ਼ਿੰਮੇਵਾਰੀ ਸੀ ਕਿ ਨੌਜਵਾਨਾਂ ਨੂੰ ਨਸ਼ੇ ਦੇ ਪ੍ਰਭਾਵ ਤੋਂ ਬਚਾਉਂਦੀ, ਪਰ ਦੁਖਦਾਈ ਗੱਲ ਇਹ ਹੈ ਕਿ ਉਸ ਸਮੇਂ ਅਕਾਲੀ ਮੰਤਰੀਆਂ ਦੀਆਂ ਗੱਡੀਆਂ ‘ਚ ਨਸ਼ਾ ਲਿਜਾਇਆ ਜਾਂਦਾ ਸੀ। ਪੰਜਾਬ ਪੁਲਿਸ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਡੀਜੀਪੀ ਗੌਰਵ ਯਾਦਵ ਵਧਾਈ ਦੇ ਪਾਤਰ ਹਨ ਕਿ ਸਾਡੀ ਪੁਲਿਸ ਕੋਲ ਆਧੁਨਿਕ ਤਕਨਾਲੋਜੀ ਦੀ ਕੋਈ ਕਮੀ ਨਹੀਂ ਹੈ।

Related Articles

Leave a Reply

Your email address will not be published. Required fields are marked *

Back to top button