
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 31 ਮਈ 2025- ਆਪ ਪੰਜਾਬ ਵਿੱਚ ਅੱਜ ਵੱਡਾ ਬਦਲਾਅ ਕੀਤਾ ਗਿਆ ਹੈ। ਆਪ ਨੇ 5 ਵਿਧਾਇਕਾਂ ਨੂੰ ਸਟੇਟ ਮੀਤ ਪ੍ਰਧਾਨ ਬਣਾਇਆ ਹੈ। ਆਪ ਨੇ ਮਾਝਾ ਜੋਨ ਦਾ ਮਨਜਿੰਦਰ ਸਿੰਘ ਲਾਲਪੁਰਾ ਨੂੰ, ਦੋਆਬਾ ਜੋਨ ਦਾ ਡਾ. ਸੁਖਵਿੰਦਰ ਸਿੰਘ ਸੁੱਖੀ ਨੂੰ, ਮਾਲਵਾ ਸੈਂਟਰਲ ਦਾ ਡਾ. ਅਮਨਦੀਪ ਕੌਰ ਨੂੰ, ਮਾਲਵਾ ਈਸਟ ਤੋਂ ਡਾ. ਚਰਨਜੀਤ ਸਿੰਘ ਨੂੰ ਅਤੇ ਮਾਲਵਾ ਵੈਸਟ ਤੋਂ ਜਗਦੀਪ ਸਿੰਘ ਕਾਕਾ ਬਰਾੜ ਨੂੰ ਸਟੇਟ ਵਾਈਸ ਪ੍ਰਧਾਨ ਬਣਾਇਆ ਗਿਆ ਹੈ।



