Punjab

ਅਵਾਰਾ ਪਸ਼ੂ ਨਾਲ ਟਕਰਾਉਣ ਤੋਂ ਬਾਅਦ ਨੌਜਵਾਨ ਦੀ ਮੌਤ

ਪਾਤੜਾਂ, (ਪਟਿਆਲਾ), 1 ਫਰਵਰੀਪਾਤੜਾਂ ਵਿਖੇ ਲੰਘੀ ਰਾਤ ਜਾਖਲ ਰੋਡ ’ਤੇ ਧੁੰਦ ਕਾਰਨ ਸ਼ਹਿਰ ਦੇ ਇਕ ਨੌਜਵਾਨ ਦੀ ਅਵਾਰਾ ਪਸ਼ੂ ਨਾਲ ਟਕਰਾਉਣ ਕਾਰਨ ਮੌਤ ਹੋ ਗਈ। ਮਿ੍ਰਤਕ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤ 10 ਵਜੇ ਦੇ ਕਰੀਬ ਤੁਸ਼ਾਰ ਗਰਗ ਪੁੱਤਰ ਸ਼ੰਕਰ ਗਰਗ (ਸਾਗਰ ਸਨੈਕ ਬਾਰ ) ਉਮਰ 22 ਸਾਲ ਆਪਣੀ ਸਕੂਟਰੀ ’ਤੇ ਸਵਾਰ ਹੋ ਕੇ ਘਰ ਜਾ ਰਿਹਾ ਸੀ, ਜਦੋਂ ਉਹ ਜਾਖਲ ਰੋਡ ’ਤੇ ਅਸ਼ਵਨੀ ਬੇਕਰੀ ਕੋਲ ਪਹੁੰਚਿਆ ਤਾਂ ਸੜਕ ’ਤੇ ਖੜੇ ਅਵਾਰਾ ਪਸ਼ੂ (ਢੱਠੇ) ਨਾਲ ਉਸ ਦੀ ਸਕੂਟਰੀ ਟਕਰਾਅ ਗਈ, ਜਿਸ ਕਾਰਨ ਨੌਜਵਾਨ ਤੁਸ਼ਾਰ ਗਰਗ ਦੀ ਮੌਤ ਹੋ ਗਈ। ਪੁਲਿਸ ਵਲੋਂ ਮੌਕੇ ’ਤੇ ਪਹੁੰਚ ਕੇ ਆਪਣੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਹੈ।

Related Articles

Leave a Reply

Your email address will not be published. Required fields are marked *

Back to top button