National

ਛਿੰਦਵਾੜਾ ‘ਚ ਬੱਚਿਆਂ ਦੀ ਮੌਤ ‘ਤੇ WHO ਸਖ਼ਤ, ਇਹ ਤਿੰਨ ਸਿਰਪਾਂ ਨੂੰ ਲੈ ਕੇ ਜਾਰੀ ਕੀਤੀ ਚਿਤਾਵਨੀ

ਨਵੀਂ ਦਿੱਲੀ, 14 ਅਕਤੂਬਰ: ਵਿਸ਼ਵ ਸਿਹਤ ਸੰਗਠਨ (WHO) ਨੇ ਸੋਮਵਾਰ ਨੂੰ ਜ਼ਹਿਰੀਲੇ ਖੰਘ ਦੇ ਸਿਰਪਾਂ ਬਾਰੇ ਸਲਾਹ ਜਾਰੀ ਕੀਤੀ। ਇਸ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਦੇਸ਼ਾਂ ਵਿੱਚ ਇਨ੍ਹਾਂ ਦਵਾਈਆਂ ਦੀ ਸੂਚਨਾ ਸਿਹਤ ਏਜੰਸੀ ਨੂੰ ਦੇਣ। ਦਰਅਸਲ, ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਵਿੱਚ ਕੋਲਡਰਿਫ ਸਿਰਪ ਦਾ ਸੇਵਨ ਕਰਨ ਤੋਂ ਬਾਅਦ 23 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਭਾਰਤ ਦੀਆਂ ਕਈ ਰਾਜ ਸਰਕਾਰਾਂ ਨੇ ਕਫ ਸਿਰਪ ‘ਤੇ ਪਾਬੰਦੀ ਲਗਾ ਦਿੱਤੀ ਹੈ। WHO ਨੇ ਵੀ ਕਫ ਸਿਰਫ ਨੂੰ ਲੈ ਕੇ ਨੋਟਿਸ ਲਿਆ ਹੈ।

WHO ਤਿੰਨ ਕਫ ਸਿਰਪ ‘ਤੇ ਸਖ਼ਤਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਪ੍ਰਭਾਵਿਤ ਦਵਾਈਆਂ ਸ਼੍ਰੀਸਨ ਫਾਰਮਾਸਿਊਟੀਕਲਜ਼ ਤੋਂ ਕੋਲਡਰਿਫ, ਰੈੱਡਨੇਕਸ ਫਾਰਮਾਸਿਊਟੀਕਲਜ਼ ਤੋਂ ਰੈਸਪੀਫ੍ਰੈਸ਼ ਟੀਆਰ ਅਤੇ ਸ਼ੇਪ ਫਾਰਮਾ ਤੋਂ ਰੀਲਾਈਫ ਦੇ ਖਾਸ ਬੈਚ ਹਨ। ਸਿਹਤ ਏਜੰਸੀ ਨੇ ਕਿਹਾ ਕਿ ਜ਼ਹਿਰੀਲੇ ਉਤਪਾਦ ਇੱਕ ਗੰਭੀਰ ਜੋਖਮ ਪੈਦਾ ਕਰਦੇ ਹਨ ਤੇ ਗੰਭੀਰ ਸੰਭਾਵੀ ਤੌਰ ‘ਤੇ ਘਾਤਕ ਬਿਮਾਰੀ ਦਾ ਕਾਰਨ ਬਣ ਸਕਦੇ ਹਨ।

CDSCO ਨੇ WHO ਨੂੰ ਕੀ ਦੱਸਿਆ?ਇਸ ਦੌਰਾਨ ਭਾਰਤ ਦੀ ਸਿਹਤ ਅਥਾਰਟੀ, ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਨੇ ਵਿਸ਼ਵ ਸਿਹਤ ਸੰਗਠਨ ਨੂੰ ਸੂਚਿਤ ਕੀਤਾ ਕਿ ਇਹ ਸਿਰਪ ਕਥਿਤ ਤੌਰ ‘ਤੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੁਆਰਾ ਪੀਤਾ ਜਾਂਦਾ ਸੀ। ਇਸ ਖੰਘ ਦੀ ਦਵਾਈ ਵਿੱਚ ਜ਼ਹਿਰੀਲੇ ਡਾਈਥਾਈਲੀਨ ਗਲਾਈਕੋਲ ਦੀ ਮਾਤਰਾ ਤੈਅ ਸੀਮਾ ਤੋਂ ਕਰੀਬ ਲਗਪਗ 500 ਗੁਣਾ ਵੱਧ ਸੀ। ਹਾਲਾਂਕਿ ਸੀਡੀਐਸਸੀਓ ਨੇ ਕਿਹਾ ਕਿ ਭਾਰਤ ਤੋਂ ਕੋਈ ਵੀ ਦੂਸ਼ਿਤ ਦਵਾਈ ਨਿਰਯਾਤ ਨਹੀਂ ਕੀਤੀ ਗਈ ਸੀ ਅਤੇ ਗੈਰ-ਕਾਨੂੰਨੀ ਨਿਰਯਾਤ ਦਾ ਕੋਈ ਸਬੂਤ ਨਹੀਂ ਸੀ। ਯੂਐਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਕਿ ਇਹ ਜ਼ਹਿਰੀਲੇ ਸਿਰਪ ਸੰਯੁਕਤ ਰਾਜ ਅਮਰੀਕਾ ਨਹੀਂ ਭੇਜੇ ਗਏ ਸਨ।

Related Articles

Leave a Reply

Your email address will not be published. Required fields are marked *

Back to top button