
ਖੇਮਕਰਨ, 17 ਅਗਸਤ : ਸਥਾਨਕ ਇਕ ਪਿੰਡ ਦੀ ਰਹਿਣ ਵਾਲੀ 16 ਸਾਲਾ ਕੁੜੀ ਨੂੰ ਇਕ ਹੀ ਮੁੰਡੇ ਵੱਲੋਂ ਵਿਆਹ ਦੇ ਝਾਂਸੇ ’ਚ ਕਥਿਤ ਤੌਰ ’ਤੇ ਦੂਜੀ ਵਾਰ ਭਜਾ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਥਾਣਾ ਖੇਮਕਰਨ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਇਕ ਵਿਅਕਤੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਨਾਬਾਲਿਗ ਕੁੜੀ ਨੂੰ ਸੋਮਵੀਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਦਾਸੂਵਾਲ ਵਿਆਹ ਦੇ ਝਾਂਸੇ ’ਚ ਵਰਗਲਾ ਕੇ ਲੈ ਗਿਆ ਸੀ। ਬਾਅਦ ’ਚ ਪਿੰਡ ਦੇ ਮੋਹਤਬਰਾਂ ਨੇ ਉਸਦੇ ਪਰਿਵਾਰ ’ਤੇ ਦਬਾਅ ਬਣਾਇਆ ਤੇ ਲੜਕੀ ਵਾਪਸ ਕਰਵਾ ਦਿੱਤੀ। ਹੁਣ ਦੁਬਾਰਾ 10 ਅਗਸਤ ਦੀ ਰਾਤ ਨੂੰ ਸੋਮਵੀਰ ਸਿੰਘ ਉਸ ਦੀ ਲੜਕੀ ਨੂੰ ਵਿਆਹ ਦੇ ਝਾਂਸੇ ’ਚ ਵਰਗਲਾ ਕੇ ਲੈ ਗਿਆ ਹੈ। ਜਾਂਚ ਅਧਿਕਾਰੀ ਏਐੱਸਆਈ ਜਗਦੀਸ਼ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਿਤਾ ਵੱਲੋਂ ਦਿੱਤੇ ਬਿਆਨਾਂ ’ਤੇ ਸੋਮਵੀਰ ਸਿੰਘ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਤੇ ਉਸਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।



