
ਸੁਲਤਾਨਪੁਰ ਲੋਧੀ, 12 ਅਗਸਤ : ਸੁਲਤਾਨਪੁਰ ਲੋਧੀ ਵਿਖੇ ਅੱਜ ਦਿਨ ਚੜਦਿਆਂ ਹੀ ਕਪੂਰਥਲਾ ਸੁਲਤਾਨਪੁਰ ਲੋਧੀ ਮਾਰਗ ਤੇ ਪਿੰਡ ਝੱਲਲਈਵਾਲਾ ਦੇ ਨਜ਼ਦੀਕ ਪੁਲਿਸ ਅਤੇ ਇੱਕ ਬਦਮਾਸ਼ ਵਿਚਾਲੇ ਮੁੱਠਭੇੜ ਹੋ ਗਈ। ਇਸ ਦੌਰਾਨ ਜਦੋਂ ਆਰੋਪੀ ਨੂੰ ਰੋਕ ਕੇ ਪੁੱਛ ਕੇ ਸ਼ੁਰੂ ਕੀਤੀ ਗਈ ਤਾਂ ਉਸਨੇ ਪੁਲਿਸ ਉੱਤੇ ਗੋਲੀਆਂ ਚਲਾ ਦਿੱਤੀਆਂ। ਗਨੀਮਤ ਕਿ ਪੁਲਿਸ ਦੇ ਕੋਈ ਵੀ ਗੋਲੀ ਨਹੀਂ ਲੱਗੀ। ਜਵਾਬੀ ਹਮਲੇ ਵਿੱਚ ਪੁਲਿਸ ਵੱਲੋਂ ਵੀ ਗੋਲੀਬਾਰੀ ਕੀਤੀ ਗਈ। ਜਿਸ ਵਿੱਚ ਆਰੋਪੀ ਦੇ ਇੱਕ ਗੋਲੀ ਲੱਗ ਗਈ ਅਤੇ ਉਸ ਜ਼ਖਮੀ ਹੋ ਗਿਆ। ਪੁਲਿਸ ਵੱਲੋਂ ਮੌਕੇ ਤੇ ਆਰੋਪੀ ਦਾ ਮੋਟਰਸਾਈਕਲ ਅਤੇ ਵਾਰਦਾਤ ਵਿੱਚ ਵਰਤੀ ਪਿਸਟਲ ਬਰਾਮਦ ਕਰ ਲਈ ਗਈ ਹੈ। ਐਸਐਸਪੀ ਕਪੂਰਥਲਾ ਗੌਰਵ ਤੂਰਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਤੇ ਇੱਕ ਨਾਮੀ ਗੈਂਗਸਟਰ ਸੀ ਜਿਸਦਾ ਨਾਮ ਬਲਵਿੰਦਰ ਸਿੰਘ ਉਰਫ ਬਿੱਲਾ ਸੀ ਜੋ ਸੁਲਤਾਨਪੁਰ ਲੋਧੀ ਦੇ ਪਿੰਡ ਜੱਬੋਵਾਲ ਦਾ ਰਹਿਣ ਵਾਲਾ ਸੀ। ਇਸ ਉਪਰ ਪੰਜ ਤੋਂ ਛੇ ਮਾਮਲੇ ਦਰਜ ਸਨ ਜਿਨਾਂ ਵਿੱਚ ਕਤਲ ਅਤੇ ਇਰਾਦਾ ਕਤਲ ਸਮੇਤ ਪੁਲਿਸ ਉੱਤੇ ਫਾਇਰਿੰਗ ਕਰਨ ਦੇ ਨਾਲ ਨਾਲ ਹੋਰ ਕਈ ਮਾਮਲੇ ਦਰਜ ਸਨ। ਪੁਲਿਸ ਵੱਲੋਂ ਅੱਜ ਇਸ ਨੂੰ ਕਾਬੂ ਕਰ ਲਿਆ ਗਿਆ ਹੈ।



