
ਅੰਮ੍ਰਿਤਸਰ, 28 ਜੂਨ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਸੰਬੰਧਿਤ ਸ੍ਰੀ ਗੁਰੂ ਰਾਮਦਾਸ ਸਰਾਂ ਸਵੇਰੇ 10 ਵਜੇ ਦੇ ਕਰੀਬ ਇਕ ਔਰਤ ਛੋਟੀ ਬੱਚੀ ਨੂੰ ਚੁੱਕ ਕੇ ਲੈ ਗਈ ਹੈ। ਬੱਚਾ ਚੁੱਕਣ ਤੋਂ ਬਾਅਦ ਇਹ ਔਰਤ ਅੰਮ੍ਰਿਤਸਰ ਦੇ ਬੱਸ ਸਟੈਂਡ ਤਕ ਟਰੇਸ ਕੀਤੀ ਗਈ, ਉਸ ਤੋਂ ਬਾਅਦ ਇਸ ਦੀ ਅਗਲੀ ਲੋਕੇਸ਼ਨ ਲਈ ਪੁਲਿਸ ਪ੍ਰਸ਼ਾਸਨ ਲਗਾਤਾਰ ਯਤਨ ਕਰ ਰਿਹਾ ਹੈ ਕਿ ਇਸ ਨੂੰ ਗ੍ਰਿਫਤਾਰ ਕਰ ਕੇ ਬੱਚਾ ਵਾਰਸਾਂ ਹਵਾਲੇ ਕੀਤਾ ਜਾ ਸਕੇ। ਬੱਚੀ ਮੁਸਕਾਨ ਦੀ ਮਾਤਾ ਸ਼ੁਸ਼ਮਾ ਦੇਵੀ ਨੇ ਦੱਸਿਆ ਕਿ ਉਹ ਪੁਰਾਣੀ ਦਿੱਲੀ ਦੀ ਰਹਿਣ ਵਾਲੀ ਹੈ ਤੇ 5 ਦਿਨ ਤੋਂ ਅੰਮ੍ਰਿਤਸਰ ਵਿਖੇ ਆਈ ਸੀ। ਸਵੇਰੇ 10 ਵਜੇ ਦੇ ਕਰੀਬ ਉਸ ਦੀ ਬੱਚੀ ਮੁਸਕਾਨ ਨਹੀਂ ਮਿਲੀ ਜਿਸ ਦੀ ਭਾਲ ਕਰਨ ‘ਤੇ ਪ੍ਰਬੰਧਕਾਂ ਤੇ ਸੀਸੀਟੀਵੀ ਦੀ ਮਦਦ ਨਾਲ ਬੱਚੀ ਨੂੰ ਚੁੱਕਣ ਵਾਲੀ ਔਰਤ ਦੀ ਵੀਡੀਓ ਲੱਭ ਲਈ ਹੈ।ਉਸ ਨੂੰ ਆਸ ਹੈ ਕਿ ਪੁਲਿਸ ਜਲਦ ਹੀ ਉਸ ਦੀ ਬੇਟੀ ਨੂੰ ਲੱਭ ਕੇ ਉਸ ਦੇ ਹਵਾਲੇ ਕਰ ਦੇਵੇਗੀ। ਬੱਚਾ ਚੋਰੀ ਕਰਨ ਵਾਲੀ ਔਰਤ ਅੰਮ੍ਰਿਤਸਰ ਬੱਸ ਸਟੈਡ ਤੋਂ ਰਵਾਨਾ ਹੋਈ ਤਾਂ ਸੀਸੀਟੀਵੀ ਦੇ ਮੱਦਦ ਦੇ ਨਾਲ ਉਸ ਬੱਸ ਦੇ ਡਰਾਈਵਰ ਕੰਡਕਟਰ ਨਾਲ ਪੁਲਿਸ ਨੇ ਸੰਪਰਕ ਕੀਤਾ ਅਤੇ ਇਸ ਔਰਤ ਸਬੰਧੀ ਜਾਣਕਾਰੀ ਵਟਸਐਪ ਰਾਹੀਂ ਭੇਜੀ l ਕੰਡਕਟਰ ਅਤੇ ਡਰਾਈਵਰ ਨੇ ਮੁਸ਼ਤੈਦੀ ਦੇ ਨਾਲ ਇਸ ਔਰਤ ਨੂੰ ਉਥੇ ਕਾਬੂ ਕੀਤਾ ਅਤੇ ਪੁਲਿਸ ਦੇ ਮੁਤਾਬਕ ਜੈਤੋ ਥਾਣੇ ਵਿੱਚ ਔਰਤ ਨੂੰ ਫੜਾ ਦਿੱਤਾ | ਰੋਡਵੇਜ਼ ਦੀ ਇਹ ਬਸ ਅੰਮ੍ਰਿਤਸਰ ਤੋਂ ਬਠਿੰਡਾ ਲਈ ਰਵਾਨਾ ਹੋਈ ਸੀ।



