ਸੀਬੀਐਸਈ ਬੋਰਡ ਮੈਟ੍ਰਿਕ ਦਾ ਨਤੀਜਾ ਅਗਲੇ ਮਹੀਨੇ ਇਸ ਤਰੀਕ ਨੂੰ ਕੀਤਾ ਜਾ ਸਕਦੈ ਜਾਰੀ, ਇੰਝ ਡਾਊਨਲੋਡ ਕਰ ਸਕਦੇ ਹੋ ਮਾਰਕਸ਼ੀਟ

ਨਵੀਂ ਦਿੱਲੀ, 16 ਅਪਰੈਲ-CBSE ਸੈਕੰਡਰੀ ਨਤੀਜੇ 2025 ਦੀ ਉਡੀਕ ਕਰ ਰਹੇ ਵਿਦਿਆਰਥੀਆਂ ਲਈ ਇੱਕ ਮਹੱਤਵਪੂਰਨ ਅਪਡੇਟ ਹੈ। ਮੀਡੀਆ ਰਿਪੋਰਟਾਂ ਅਨੁਸਾਰ ਅਤੇ ਪਿਛਲੇ ਸਾਲ ਦੇ ਰੁਝਾਨ ਅਨੁਸਾਰ, ਸੈਂਟਰਲ ਬੋਰਡ ਆਫ਼ ਸਕੂਲ ਐਜੂਕੇਸ਼ਨ (CBSE) 10ਵੀਂ ਜਮਾਤ ਦਾ ਨਤੀਜਾ 10 ਤੋਂ 15 ਮਈ 2025 ਵਿਚਕਾਰ ਜਾਰੀ ਕਰ ਸਕਦਾ ਹੈ। ਹਾਲਾਂਕਿ, ਬੋਰਡ ਤੋਂ ਅਧਿਕਾਰਤ ਨੋਟੀਫਿਕੇਸ਼ਨ ਦਾ ਅਜੇ ਵੀ ਇੰਤਜ਼ਾਰ ਹੈ। ਸੀਬੀਐਸਈ ਦੁਆਰਾ 15 ਫਰਵਰੀ ਤੋਂ 18 ਮਾਰਚ 2025 ਤੱਕ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਕਰਵਾਈਆਂ ਗਈਆਂ ਸਨ ਜਿਸ ਵਿੱਚ 24.12 ਲੱਖ ਵਿਦਿਆਰਥੀਆਂ ਨੇ ਭਾਗ ਲਿਆ ਸੀ। ਇਨ੍ਹਾਂ ਸਾਰੇ ਵਿਦਿਆਰਥੀਆਂ ਦੇ ਨਤੀਜੇ ਦਾ ਇੰਤਜ਼ਾਰ ਇਕ ਮਹੀਨੇ ਦੇ ਅੰਦਰ-ਅੰਦਰ ਖਤਮ ਹੋਣ ਜਾ ਰਿਹਾ ਹੈ।
ਨਤੀਜਾ ਵੈੱਬਸਾਈਟ, ਡਿਜੀਲੌਕਰ, ਉਮੰਗ ਅਤੇ ਐਸਐਮਐਸ ਰਾਹੀਂ ਦੇਖਿਆ ਜਾ ਸਕਦਾ ਹੈ
CBSE ਬੋਰਡ 10ਵੀਂ ਦੇ ਨਤੀਜੇ 2025 ਦੇ ਜਾਰੀ ਹੋਣ ਤੋਂ ਬਾਅਦ, ਸਿੱਧਾ ਲਿੰਕ ਅਧਿਕਾਰਤ ਵੈੱਬਸਾਈਟ cbse.gov.in ‘ਤੇ ਸਰਗਰਮ ਹੋ ਜਾਵੇਗਾ। ਵਿਦਿਆਰਥੀਆਂ ਦੀ ਵੱਡੀ ਗਿਣਤੀ ਹੋਣ ਕਾਰਨ ਵੈੱਬਸਾਈਟ ‘ਤੇ ਨਤੀਜੇ ਖੋਲ੍ਹਣ ‘ਚ ਦਿੱਕਤ ਆ ਸਕਦੀ ਹੈ, ਅਜਿਹੇ ‘ਚ ਤੁਸੀਂ DigiLocker ਐਪ ਜਾਂ ਪੋਰਟਲ results.digilocker.gov.in ‘ਤੇ ਜਾ ਕੇ ਨਤੀਜੇ ਚੈੱਕ ਕਰ ਸਕੋਗੇ। ਇਸ ਤੋਂ ਇਲਾਵਾ ਵਿਦਿਆਰਥੀ ਜਾਂ ਉਨ੍ਹਾਂ ਦੇ ਮਾਪੇ ਵੀ ਉਮੰਗ ਐਪ ਅਤੇ SMS ਰਾਹੀਂ CBSE 10ਵੀਂ ਦਾ ਨਤੀਜਾ 2025 ਦੇਖ ਸਕਣਗੇ।
ਮਾਰਕਸ਼ੀਟ ਨੂੰ ਕਿਵੇਂ ਡਾਊਨਲੋਡ ਕਰਨਾ ਹੈ
CBSE ਮੈਟ੍ਰਿਕ ਨਤੀਜਾ 2025 ਦੇਖਣ ਲਈ, ਵਿਦਿਆਰਥੀਆਂ ਨੂੰ ਪਹਿਲਾਂ ਅਧਿਕਾਰਤ ਵੈੱਬਸਾਈਟ cbse.gov.in ‘ਤੇ ਜਾਣਾ ਪਵੇਗਾ।



