Punjab

8 ਸਾਲਾ ਬੱਚੀ ਦੀ ਕਾਰ ਹੇਠ ਆਉਣ ਨਾਲ ਮੌਤ

ਸੁਨਾਮ, 13 ਅਗਸਤ : ਸ਼ਹਿਰ ਦੀਆਂ ਬਰੂਹਾਂ ’ਤੇ ਵਸੇ ਪਿੰਡ ਟਿੱਬੀ ਰਵਿਦਾਸਪੁਰਾ ਵਿਖੇ ਘਰ ਅੱਗੇ ਖੇਡ ਰਹੀ ਅੱਠ ਕੁ ਵਰਿਆਂ ਦੀ ਮਾਸੂਮ ਬੱਚੀ ਦੀ ਕਾਰ ਹੇਠ ਆਉਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਬੱਚੀ ਦੇ ਪਿਤਾ ਸਤਿੰਦਰ ਨੇ ਦੱਸਿਆ ਕਿ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਪਹਿਲੀ ਜਮਾਤ ’ਚ ਪੜ੍ਹਦੀ ਉਸ ਦੀ ਅੱਠ ਕੁ ਸਾਲ ਦੀ ਬੱਚੀ ਖੁਸ਼ੀ ਸਕੂਲ ਜਾਣ ਤੋਂ ਪਹਿਲਾਂ ਆਪਣੇ ਹੀ ਘਰ ਅੱਗੇ ਖਿਡੌਣਿਆਂ ਨਾਲ ਖੇਡ ਰਹੀ ਸੀ, ਇਸੇ ਦੌਰਾਨ ਉਨ੍ਹਾਂ ਦੇ ਗੁਆਂਢ ’ਚ ਹੀ ਇਕ ਵਿਅਕਤੀ ਨੇ ਆਪਣੇ ਨਾਬਾਲਿਗ ਭਤੀਜੇ ਨੂੰ ਕਾਰ ਸਟਾਰਟ ਕਰਨ ਲਈ ਚਾਬੀ ਫੜਾ ਦਿੱਤੀ ਅਤੇ ਨਾਬਾਲਿਗ ਲੜਕੇ ਵੱਲੋਂ ਅੱਗੇ- ਪਿੱਛੇ ਬਿਨ੍ਹਾਂ ਕੁਝ ਵੇਖੇ ਉਸੇ ਵਕਤ ਕਾਰ ਚਲਾ ਦਿੱਤੀ। ਇਸ ਕਾਰਨ ਕਾਰ ਹੇਠ ਆਉਣ ਕਾਰਨ ਉਸ ਦੀ ਬੱਚੀ ਦੀ ਮੌਕੇ ’ਤੇ ਹੀ ਮੌਤ ਹੋ ਗਈ।

Related Articles

Leave a Reply

Your email address will not be published. Required fields are marked *

Back to top button