Punjab

500 ਰੁਪਏ ’ਚ ਨਿਕਲਿਆ ਜ਼ਿਲ੍ਹਾ ਮੁਕਤਸਰ ਦੇ ਨੌਜਵਾਨ ਦਾ 1 ਲੱਖ ਰੁਪਏ ਇਨਾਮ

ਫ਼ਿਰੋਜ਼ਪੁਰ, 17 ਮਾਰਚ (ਬਾਲ ਕਿਸ਼ਨ)– ਕਿਸਮਤ ਉਨ੍ਹਾਂ ’ਤੇ ਹੀ ਮੇਹਰਬਾਨੀ ਹੁੰਦੀ ਹੈ, ਜੋ ਆਪਣੇ ਆਪ ’ਤੇ ਵਿਸ਼ਵਾਸ ਰੱਖਦੇ ਹਨ! ਇਹੋ ਜਿਹਾ ਹੀ ਇਕ ਮਾਮਲਾ ਹੈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਦੋਦਾ ਦੇ ਵਾਸੀ ਚਮਕੌਰ ਸਿੰਘ ਹੋਰਾਂ ਦਾ ਜਿਨ੍ਹਾਂ ਨੇ ਆਪਣੇ ਆਪ ’ਤੇ ਵਿਸ਼ਵਾਸ ਰੱਖਦਿਆਂ ਇੱਕ ਮਹੀਨਾਵਾਰ 500 ਦੀ ਲਾਟਰੀ ਪਾਈ, ਜਦ ਲਾਟਰੀ ਦੇ ਨਤੀਜੇ ਦੀ ਘੋਸ਼ਣਾ ਕੀਤੀ ਤਾਂ ਉਹਨਾਂ ਨੂੰ 500 ’ਚ 1 ਲੱਖ ਰੁਪਏ ਪ੍ਰਾਪਤ ਹੋਇਆਲਾਟਰੀ ਜੇਤੂ ਚਮਕੌਰ ਸਿੰਘ ਨੇ ਕਿਹਾ ਕਿ ਉਹ ਫ਼ਿਰੋਜ਼ਪੁਰ ਪਾਸਪੋਰਟ ਬਣਵਾਉਣ ਆਏ ਸਨ, ਜਦ ਉਹ ਬੱਸ ਸਟੈਂਡ ਦੇ ਲਾਗਿਓ ਲੰਘੇ ਤਾਂ ਨਾਲ ਲਾਈਟਾਂ ਵਾਲਾ ਜਿਹੜਾ ਚੌਂਕ ਹੈ, ਉਥੋਂ ਪੰਜਾਬ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਦੀ ਸਟੇਟ ਸੰਜੇ ਲਾਟਰੀ ਸਟਾਲ ਤੋਂ ਉਨ੍ਹਾਂ 500 ਰੁਪਏ ਦੀ ਇਕ ਲਾਟਰੀ ਖਰੀਦੀ, ਜਿਸ ਵਿਚ ਉਸਦਾ ਇਕ ਲੱਖ ਰੁਪਏ ਦਾ ਇਨਾਮ ਲੱਗਿਆ ਹੈ! ਚਮਕੌਰ ਸਿੰਘ ਨੇ ਦੱਸਿਆ ਕਿ ਉਸ ਦਾ ਇਕ ਲੱਖ ਰੁਪਏ ਦਾ ਇਨਾਮ ਲੱਗਣ ਨਾਲ ਸਮੁੱਚਾ ਪਰਿਵਾਰ ਖੁਸ਼ ਹੈ ਅਤੇ ਉਹ ਇਸ ਇਨਾਮੀ ਰਾਸ਼ੀ ਨਾਲ ਆਪਣੇ ਕੁਝ ਕੰਮ ਸਵਾਰੇਗਾ ਅਤੇ ਸੰਜੇ ਲਾਟਰੀ ਸਟਾਲ ਤੋਂ ਹੌਲੀ ਬੰਪਰ ਲਿਜਾ ਕੇ ਢਾਈ ਕਰੋੜ ਇਨਾਮ ਹਾਸਲ ਕਰਨ ਦਾ ਉਹ ਚਾਹਵਾਨ ਹੈ!

Related Articles

Leave a Reply

Your email address will not be published. Required fields are marked *

Back to top button