Punjab

50 ਲੱਖ ਰੁਪਏ ਖਰਚ ਕੇ ਅਮਰੀਕਾ ਪਹੁੰਚਦੇ ਹੀ ਹੋਇਆ ਡਿਪੋਰਟ

ਬਾਲ ਕਿਸ਼ਨ

ਫ਼ਿਰੋਜ਼ਪੁਰ, 16 ਫਰਵਰੀ- ਅਮਰੀਕਾ ਤੋਂ ਦੂਜੇ ਫੌਜੀ ਜਹਾਜ਼ ਜਰੀਏ ਵਾਪਸ ਆ ਰਹੇ ਭਾਰਤੀਆਂ ਵਿਚੋਂ ਚਾਰ ਨੌਜਵਾਨ ਜ਼ਿਲ੍ਹਾ ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਦੇ ਵੀ ਹਨ।ਇੰਨ੍ਹਾਂ ਵਿਚੋਂ ਸਰਹੱਦੀ ਪਿੰਡ ਤਰਾਂ ਵਾਲੀ, ਕਾਮਲ ਵਾਲਾ,ਚਾਂਦੀ ਵਾਲਾ ਤੋਂ ਇਲਾਵਾ ਫਿਰੋਜ਼ਪੁਰ ਸ਼ਹਿਰ ਦਾ ਇਕ ਨੌਜਵਾਨ ਲੜਕਾ ਵੀ ਸ਼ਾਮਲ ਹੈ। ਇਸ ਸਬੰਧੀ ਜਦੋਂਪੰਜਾਬੀ ਜਾਗਰਣ’ ਦੇ ਰਿਪੋਰਟਰ ਵੱਲੋਂ ਪਿੰਡ ਤਰਾਂ ਵਾਲੀ ਦੇ ਨਵਦੀਪ ਸਿੰਘ ਦੇ ਘਰ ਪਹੁੰਚ ਕੀਤੀ ਗਈ ਤਾਂ ਪਰਿਵਾਰ ਵਿਚ ਮਾਹੌਲ ਇਕ ਦਮ ਸੋਗਮਈ ਸੀ। ਆਪਣੀ ਦੁੱਖ ਭਰੀ ਦਾਸਤਾਨ ਸੁਣਾਉਂਦੇ ਹੋਏ ਸਰਹੱਦੀ ਬਲਾਕ ਮਮਦੋਟ ਦੇ ਪਿੰਡ ਬਸਤੀ ਅਮਰੀਕ ਸਿੰਘ ਵਾਲੀ ਉਰਫ ਤਰ੍ਹਾਂ ਵਾਲਾ ਦੇ ਪੀੜਿਤ ਪਰਿਵਾਰ ਨੇ ਦੱਸਿਆ ਹੈ ਕਿ ਪੰਜਾਬ ਵਿੱਚ ਨੌਜਵਾਨ ਪੀੜੀ ਦੇ ਮੁਤਾਬਿਕ ਹਾਲਾਤ ਨਾ ਹੋਣ ਕਰਕੇ 50/60 ਲੱਖ ਰੁਪਏ ਖਰਚ ਕੇ ਆਪਣੇ ਨੌਜਵਾਨ ਪੁੱਤਰ ਨਵਦੀਪ ਸਿੰਘ ਨੂੰ ਅਮਰੀਕਾ ਭੇਜਿਆ ਸੀ ਪਰ ਟਰੰਪ ਸਰਕਾਰ ਦੀ ਸਖਤ ਕਾਰਵਾਈ ਦੇ ਕਾਰਨ ਉਸ ਨੂੰ ਕੈਂਪ ਵਿੱਚੋਂ ਹੀ ਡਿਪੋਰਟ ਕਰਕੇ ਭਾਰਤ ਵਿਖੇ ਭੇਜਿਆ ਜਾ ਰਿਹਾ ਹੈ।ਉਨਾਂ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨਾਂ ਨਾਲ ਹੋਈ ਇਸ ਬੇਇਨਸਾਫੀ ਸਬੰਧੀ ਉਨਾਂ ਦੀ ਬਣਦੀ ਸਹਾਇਤਾ ਕੀਤੀ ਜਾਵੇ ਤੇ ਪਰਿਵਾਰਿਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਪਹਿਲੋਂ ਪਨਾਮਾ ਦੇ ਜੰਗਲਾਂ ’ਚੋਂ ਹੋਇਆ ਡਿਪੋਰਟ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋ ਡੰਗ ਦੀ ਰੋਜ਼ੀ ਰੋਟੀ ਅਤੇ ਪਰਿਵਾਰ ਦੇ ਸੁਨਹਿਰੇ ਭਵਿੱਖ ਲਈ ਸਭ ਜਮੀਨ ਜਾਇਦਾਦ ਵੇਚ ਕੇ ਅਤੇ ਘਰ ਗਹਿਣੇ ਰੱਖ ਕੇ ਨਵਦੀਪ ਨੂੰ ਬਾਹਰ ਭੇਜਿਆ ਸੀ ,ਪਰ ਮੋਜੂਦਾ ਸਰਕਾਰ ਦੀ ਸਖਤੀ ਕਾਰਣ ਉਨਾਂ ਦੇ ਸਾਰੇ ਸੁਪਨੇ ਟੁੱਟ ਗਏ ਹਨ। ਨਵਦੀਪ ਦੀ ਬਦਕਿਸਮਤੀ ਬਿਆਨ ਕਰਦਿਆਂ ਉਨ੍ਹਾਂ ਦੱਸਿਆ ਕਿ ਪਹਿਲੋਂ ਉਹ ਪਨਾਮਾ ਦੇ ਜੰਗਲਾਂ ਵਿਚ ਫੜਿਆ ਗਿਆ, ਉਥੋਂ ਉਸ ਨੂੰ ਵਾਪਸ ਘਰ ਭੇਜ ਦਿੱਤਾ ਗਿਆ ਅਤੇ ਫਿਰ ਦੂਸਰੀ ਵਾਰ ਉਸ ਨੂੰ ਹੁਣ ਤਿੰਨ ਮਹੀਨੇ ਪਹਿਲਾਂ ਹੋਰ ਪੈਸਾ ਖਰਚ ਕੇ ਅਮਰੀਕਾ ਭੇਜਿਆ ਸੀ,ਹੁਣ ਉਹ ਅਮਰੀਕਾ ਦੇ ਕੈਂਪਾਂ ਵਿਚ ਹੀ ਸੀ ਕਿ ਉਸ ਨੂੰ ਉਥੋਂ ਹੀ ਵਾਪਸ ਭੇਜ ਦਿੱਤਾ ਗਿਆ।

Related Articles

Leave a Reply

Your email address will not be published. Required fields are marked *

Back to top button