National

5 ਸਾਲ ਦੀ Love Story ਦਾ ਹੋਇਆ ਖ਼ੌਫਨਾਕ End, ਫਾਹੇ ਨਾਲ ਲਟਕੇ ਮਿਲੇ ਪ੍ਰੇਮੀ-ਪ੍ਰੇਮਿਕਾ; ਲਿਖਿਆ- ਜ਼ਿੰਦਾ ਨਾਲ ਨਹੀਂ ਰਹਿ ਸਕੇ ਇਸਲਈ…

ਭਾਗਲਪੁਰ, 3 ਅਪਰੈਲ-ਪੰਜ ਸਾਲ ਤੋਂ ਚੱਲ ਰਹੀ ਪ੍ਰੇਮ ਕਹਾਣੀ ਦਾ ਅਚਾਨਕ ‘ਦੀ ਐਂਡ’ ਹੋ ਗਿਆ। ਕਹਿਲਗਾਂਵ ਦੇ ਰੋਸ਼ਨ ਕੁਮਾਰ ਤੇ ਝਾਰਖੰਡ ਦੇ ਗੋਡਾ ਦੀ ਸਾਕਸ਼ੀ ਇਕ-ਦੂਜੇ ਨਾਲ ਪ੍ਰੇਮ ਕਰਦੇ ਸਨ। ਛੁਪ-ਛੁਪ ਕੇ ਦੋਹਾਂ ਦਾ ਮਿਲਣਾ ਕਈ ਵਾਰ ਹੋਇਆ, ਪਰ ਜਦੋਂ ਪਿਆਰ ਨੂੰ ਵਿਆਹ ਦੇ ਮਕਾਮ ਤਕ ਪਹੁੰਚਾਉਣ ‘ਚ ਨਾਕਾਮ ਰਹੇ ਤਾਂ ਦੋਹਾਂ ਨੇ ਫਾਹੇ ਨਾਲ ਲਟਕ ਕੇ ਇਕੱਠੇ ਆਪਣੀ ਜ਼ਿੰਦਗੀ ਖ਼ਤਮ ਕਰਨ ਦਾ ਫੈਸਲਾ ਕੀਤਾ। ਦੋਹਾਂ ਦੀਆਂ ਲਾਸ਼ਾਂ ਤਾਤਾਰਪੁਰ ਥਾਣਾ ਖੇਤਰ ਦੇ ਸਟੇਸ਼ਨ ਰੋਡ ‘ਤੇ ਸਥਿਤ ਐਮਐਸ ਹੋਟਲ ਦੇ ਸਰਵੈਂਟ ਕੁਆਰਟਰ ਤੋਂ ਬੁਧਵਾਰ ਨੂੰ ਬਰਾਮਦ ਕੀਤੀਆਂ ਗਈਆਂ। ਤਾਤਾਰਪੁਰ ਪੁਲਿਸ ਨੇ ਕਮਰੇ ‘ਚੋਂ ਇਕ ਸੁਸਾਈਡ ਨੋਟ ਵੀ ਬਰਾਮਦ ਕੀਤਾ, ਜਿਸ ਵਿਚ ਲਿਖਿਆ ਸੀ, “ਜ਼ਿੰਦਾ ਨਾਲ ਨਹੀਂ ਰਹਿ ਸਕੇ ਪਰ ਨਾਲ ਮਰ ਰਹੇ ਹਾਂ.”। ਰੋਸ਼ਨ ਦੀ ਉਮਰ 23 ਸਾਲ ਸੀ ਜਦਕਿ ਸਾਕਸ਼ੀ 21 ਸਾਲ ਦੀ ਸੀ। ਰੋਸ਼ਨ ਐਮਐਸ ਹੋਟਲ ‘ਚ ਹੀ ਕੰਮ ਕਰਦਾ ਸੀ, ਜਦਕਿ ਸਾਕਸ਼ੀ ਪੜ੍ਹਾਈ ਕਰ ਰਹੀ ਸੀ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਤਾਤਾਰਪੁਰ ਪੁਲਿਸ ਮੌਕੇ ‘ਤੇ ਪਹੁੰਚੀ। ਫੋਰੈਂਸਿਕ ਜਾਂਚ ਟੀਮ ਨੂੰ ਬੁਲਾਇਆ ਗਿਆ ਤੇ ਕਮਰੇ ਦਾ ਮੁਆਇਨਾ ਕਰਵਾਇਆ ਗਿਆ। ਟੀਮ ਨੇ ਨਮੂਨੇ ਵੀ ਇਕੱਠੇ ਕੀਤੇ। ਐਸਐਸਪੀ ਨੇ ਕਿਹਾ ਕਿ ਕਮਰੇ ‘ਚੋਂ ਸੁਸਾਈਡ ਨੋਟ ਮਿਲਿਆ ਹੈ ਤੇ ਪੁਲਿਸ ਟੀਮ ਸਾਰੇ ਬਿੰਦੂਆਂ ‘ਤੇ ਜਾਂਚ ਕਰ ਰਹੀ ਹੈ।

ਦੋਹਾਂ ਦੇ ਪਰਿਵਾਰ ਵਿਆਹ ‘ਚ ਪਾ ਰਹੇ ਸਨ ਰੁਕਾਵਟ

ਰੋਸ਼ਨ ਤੇ ਸਾਕਸ਼ੀ ਦੀ ਪੰਜ ਸਾਲ ਤੋਂ ਚੱਲ ਰਹੀ ਪ੍ਰੇਮ ਕਹਾਣੀ ਹੁਣ ਆਪਣੇ ਸਿਖਰ ‘ਤੇ ਸੀ, ਪਰ ਦੋਹਾਂ ਦੇ ਪਰਿਵਾਰ ਵਿਆਹ ਦੇ ਬੰਧਨ ਬੱਝਦੇ ਹੋਏ ਦੋਹਾਂ ਨੂੰ ਦੇਖਣਾ ਨਹੀਂ ਚਾਹੁੰਦੇ ਸਨ। ਇਸ ਲਈ, ਦੋਹਾਂ ਨੇ ਜ਼ਿੰਦਗੀ ਤੋਂ ਨਾਤਾ ਤੋੜਨ ਦਾ ਵੱਡਾ ਫੈਸਲਾ ਲਿਆ। ਦੋਹਾਂ ਦੇ ਪਰਿਵਾਰ ਵਿਆਹ ਲਈ ਰਾਜ਼ੀ ਨਹੀਂ ਹੋਏ।

ਰੋਸ਼ਨ ਦੇ ਹੋਟਲ ਨਾ ਪਹੁੰਚਣ ‘ਤੇ ਸ਼ੁਰੂ ਹੋਈ ਭਾਲ

ਜਦੋਂ ਰੋਸ਼ਨ ਬੁੱਧਵਾਰ ਨੂੰ ਹੋਟਲ ‘ਚ ਕੰਮ ਕਰਨ ਨਹੀਂ ਪਹੁੰਚਿਆ ਤਾਂ ਮਾਲਕ ਉਸਨੂੰ ਲੱਭਣ ਲੱਗਾ। ਦੂਜੇ ਸਟਾਫ ਨੂੰ ਬੁਲਾਉਣ ਲਈ ਭੇਜਿਆ ਗਿਆ, ਪਰ ਰੋਸ਼ਨ ਦਾ ਕਮਰਾ ਅੰਦਰੋਂ ਬੰਦ ਸੀ। ਇਸ ਤੋਂ ਬਾਅਦ ਸਟਾਫ ਨੇ ਕਾਫੀ ਆਵਾਜ਼ਾਂ ਦਿੱਤੀਆਂ। ਜਦੋਂ ਦਰਵਾਜ਼ਾ ਨਹੀਂ ਖੁਲ੍ਹਿਆ ਤਾਂ ਹੋਟਲ ਮੈਨੇਜਮੈਂਟ ਨੇ ਤਾਤਾਰਪੁਰ ਪੁਲਿਸ ਨੂੰ ਜਾਣਕਾਰੀ ਦਿੱਤੀ। ਜਾਣਕਾਰੀ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਦੇ ਸਾਹਮਣੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਸਾਕਸ਼ੀ ਤੇ ਰੋਸ਼ਨ ਦੀਆਂ ਲਾਸ਼ਾਂ ਕਮਰੇ ਵਿਚ ਫਾਹੇ ਨਾਲ ਲਟਕਦੀਆਂ ਮਿਲੀਆਂ। ਐਮਐਸ ਹੋਟਲ ਦੇ ਪ੍ਰਬੰਧਕ ਅਜਮਲ ਨੇ ਦੱਸਿਆ ਕਿ ਰੋਸ਼ਨ ਭਾਰਤੀ ਪਿਛਲੇ ਪੰਜ ਸਾਲਾਂ ਤੋਂ ਕੇਟਰਿੰਗ ਦਾ ਕੰਮ ਕਰ ਰਿਹਾ ਸੀ। ਉਹ ਸਰਾਇ ਸਥਿਤ ਸਰਵੈਂਟ ਕੁਆਰਟਰ ਲੌਂਜ ‘ਚ ਰਹਿੰਦਾ ਸੀ। ਉਸ ਦੇ ਨਾਲ ਕੈਪਟਨ ਰਾਜੇਸ਼ ਅਤੇ ਸਵੀਪਰ ਪੱਪੂ ਵੀ ਰਹਿੰਦੇ ਸਨ। ਰੋਸ਼ਨ ਦੇ ਨਾਲ ਕੰਮ ਕਰਨ ਵਾਲਾ ਰਾਜੇਸ਼ ਦੋ ਦਿਨ ਪਹਿਲਾਂ ਆਪਣੇ ਘਰ ਚਲਾ ਗਿਆ ਸੀ।

Related Articles

Leave a Reply

Your email address will not be published. Required fields are marked *

Back to top button