
ਜਲੰਧਰ, 29 ਮਾਰਚ-ਗੁਰਦੁਆਰਾ ਦੁਆਬਾ ਸ੍ਰੀ ਗੁਰੂ ਸਿੰਘ ਸਭਾ ਚੌਕ ਅੱਡਾ ਹੁਸ਼ਿਆਰਪੁਰ ਵਿਖੇ ਪਿਛਲੇ 36 ਸਾਲਾਂ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਲੜੀਵਾਰ ਕਰਵਾਏ ਜਾ ਰਹੇ ਸਮਾਗਮਾਂ ਤਹਿਤ 375ਵਾਂ ਮਹੀਨਾਵਾਰੀ ਗੁਰਮਤਿ ਸਮਾਗਮ ਸ਼ਰਧਾ ਤੇ ਸਤਿਕਾਰ ਨਾਲ ਕਰਵਾਇਆ ਗਿਆ। ਜਿਸ ’ਚ ਭਾਈ ਗੁਰਮੇਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਪਵਨੀਤ ਸਿੰਘ ਕਥਾ ਵਾਚਕ ਤੇ ਭਾਈ ਗੁਰਪਾਲ ਸਿੰਘ ਨੇ ਕੀਰਤਨ ਤੇ ਕਥਾ ਨਾਲ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਅਰਦਾਸ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਸਮਾਗਮ ’ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਹੀਰਾ ਭਾਟੀਆ, ਪ੍ਰਧਾਨ ਅੰਮ੍ਰਿਤਪਾਲ ਸਿੰਘ ਭਾਟੀਆ, ਜਨਰਲ ਸਕੱਤਰ ਮੱਖਣ ਸਿੰਘ, ਜਥੇਦਾਰ ਸਰਦਾਰਾ ਸਿੰਘ ਮੱਕੜ, ਦੀਦਾਰ ਸਿੰਘ ਬਿਰਦੀ, ਸਤਬੀਰ ਸਿੰਘ ਬਾਬਾ, ਮਨਮਹਿੰਦਰ ਸਿੰਘ ਸੰਦਲ, ਬੂਟਾ ਸਿੰਘ ਭਾਟੀਆ, ਹਰਜਿੰਦਰ ਕੌਰ, ਸੁਰਿੰਦਰ ਕੌਰ, ਪਰਮਿੰਦਰ ਕੌਰ ਮੱਕੜ, ਰੁਪਿੰਦਰ ਕੌਰ ਆਦਿ ਸੰਗਤਾਂ ਹਾਜ਼ਰ ਸਨ।



