
ਅੰਮ੍ਰਿਤਸਰ, 9 ਅਕਤੂਬਰ : ਐਸੋਸੀਏਟਿਡ ਅਤੇ ਪ੍ਰਾਈਵੇਟ ਸਕੂਲ ਅੰਮ੍ਰਿਤਸਰ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਜਤਿੰਦਰ ਸ਼ਰਮਾ ਤੇ ਪੰਜਾਬ ਚੇਅਰਮੈਨ ਰਾਣਾ ਜਗਦੀਸ਼ ਚੰਦਰ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਰਾਜੇਸ਼ ਸ਼ਰਮਾ ਦੇ ਦਫਤਰ ਵਿਖੇ ਹੋਈ। ਇਸ ਦੌਰਾਨ ਐਸੋਸੀਏਸ਼ਨ ਦੇ ਆਗੂਆਂ ਵੱਲੋਂ ਡੀਈਓ ਰਾਜੇਸ਼ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸਿੱਖਿਆ ਵਿਭਾਗ ਵਲੋਂ ਜਾਰੀ ਕੀਤੇ ਦਿਸ਼ਾ ਨਿਰਦੇਸ਼ ਜਿਨ੍ਹਾਂ ਵਿਚ ਸਕੂਲੀ ਬਸਤਿਆਂ ਦੇ ਵਧਦੇ ਹੋਏ ਬੋਝ ਨੂੰ ਲੈ ਕੇ ਗੰਭੀਰਤਾ ਨਾਲ ਚਿੰਤਨ ਕੀਤਾ ਗਿਆ। ਮੀਟਿੰਗ ਦੌਰਾਨ ਸਿਲੇਬਸ ਦੀਆਂ ਪੁਸਤਕਾਂ ਨੂੰ ਦਿਨਾਂ ਦੇ ਹਿਸਾਬ ਨਾਲ ਵੰਡ ਕੇ ਪੁਸਤਕਾਂ ਤੇ ਕਾਪੀਆਂ ਦਾ ਦਾ ਬੋਝ ਹਲਕਾ ਕਰਨ ਅਤੇ ਪੁਸਤਕਾਂ ਤੇ ਕਾਪੀਆਂ ਨੂੰ ਸਕੂਲਾਂ ਅੰਦਰ ਰੱਖਣ ਸਬੰਧੀ ਸਕੂਲਾਂ ਨੂੰ ਸੂਚਨਾ ਤੇ ਸੁਝਾਅ ਦਿੱਤਾ ਗਿਆ। ਪ੍ਰਧਾਨ ਜਤਿੰਦਰ ਸ਼ਰਮਾ ਨੇ ਕਿਹਾ ਕਿ ਭਾਰੀ ਬਸਤਿਆਂ ਦਾ ਬੋਝ ਵਿਿਦਆਰਥੀਆਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਤੇ ਬੁਰਾ ਅਸਰ ਪਾ ਰਿਹਾ ਹੈ। ਬੱਚਿਆਂ ਚ ਛੋਟੀ ਉਮਰ ਵਿਚ ਰੀੜ ਦੀ ਹੱਡੀ ਚ ਦਰਦ ਅਤੇ ਥਕਾਵਟ ਰਹਿਣ ਕਰਕੇ ਪੜਾਈ ਪ੍ਰਤੀ ਰੁਚੀ ਘੱਟ ਨਜ਼ਰ ਆ ਰਹੀ ਹੈ। ਇਹ ਗੱਲਾਂ ਸਿੱਖਿਆ ਵਿਭਾਗ ਦੇ ਸਾਹਮਣੇ ਆਉਣ ਤੇ ਵਿਭਾਗ ਸਖ਼ਤ ਹੋ ਗਿਆ ਹੈ ਅਤੇ ਸਕੂਲਾਂ ਦੇ ਮੁਖੀਆਂ ਤੇ ਐਸੋਸੀਏਸ਼ਨ ਨੂੰ ਆਖਿਆ ਗਿਆ ਹੈ ਕਿ ਉਹ ਸਕੂਲਾਂ ਚ ਆਪਣੇ ਅਧਿਆਪਕਾਂ ਨੂੰ ਇਸ ਸਬੰਧੀ ਗਾਈਡ ਲਾਈਨ ਦੇਣ। ਐਸੋਸੀਏਸ਼ਨ ਦੇ ਪ੍ਰਮੁੱਖ ਆਗੂਆਂ ਨੇ ਕਿਹਾ ਕਿ ਵਿਭਾਗ ਵਲੋਂ ਭਵਿੱਖ ਚ ਇਸ ਬਾਬਤ ਟੀਮਾਂ ਵੀ ਗਠਿਤ ਕੀਤੀਆਂ ਜਾਣਗੀਆਂ ਅਤੇ ਸਕੂਲਾਂ ਵਿਚ ਪਹੁੰਚ ਕੇ ਇਸ ਗੱਲ ਦਾ ਪਤਾ ਲਗਾਉਣਗੀਆਂ ਕਿ ਵਿਭਾਗ ਵਲੋਂ ਦਿੱਤੇ ਨਿਰਦੇਸ਼ ਦਾ ਸਹੀ ਪਾਲਣ ਹੋ ਰਿਹਾ ਹੈ। ਇਸ ਮੀਟਿੰਗ ਵਿਚ ਮਨੋਜ ਸਰੀਨ, ਪਰਮਿੰਦਰ ਸਿੰਘ, ਰਾਜੀਵ ਸਚਦੇਵਾ, ਪ੍ਰੀਆ ਪਰਾਸ਼ਰ, ਵਿਜੇ ਸ਼ਰਮਾ, ਹਰਪ੍ਰੀਤ ਕੌਰ, ਪ੍ਰਦੀਪ ਸ਼ਰਮਾ, ਮਨਦੀਪ ਸਿੰਘ, ਵਾਸਦੇਵ ਸ਼ਰਮਾ ਤੇ ਮਾਸਟਰ ਮੰਗਲ ਸਿੰਘ ਆਦਿ ਹਾਜ਼ਰ ਸਨ।



