
ਰਾਜਪੁਰਾ, 24 ਅਗਸਤ : ਥਾਣਾ ਸੰਭੂ ਪੁਲਿਸ ਨੇ ਪਾਬੰਦੀਸ਼ੁਦਾ ਗੋਲੀਆਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਥਾਣਾ ਸ਼ੰਭੂ ਅਧੀਨ ਪੈਂਦੀ ਪੁਲਿਸ ਚੌਕੀ ਤੇਪਲਾ ਦੇ ਇੰਚਾਰਜ ਏਐੱਸਆਈ ਜਜਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਜਦੋਂ ਪਿੰਡ ਤੇਪਲਾ ਮੌਜੂਦ ਸਨ ਤਾਂ ਇਤਲਾਅ ਮਿਲੀ ਕਿ ਦੋ ਵਿਅਕਤੀ ਟੀ ਪੁਆਇੰਟ ਰਾਮਨਗਰ ਸੈਣੀਆ ਵਿਖੇ ਬਿਨਾਂ ਨੰਬਰ ਹੀ ਮੋਟਰਸਾਈਕਲ ’ਤੇ ਪਾਬੰਦੀਸ਼ੁਦਾ ਗੋਲੀਆਂ ਵੇਚਣ ਦੇ ਲਈ ਕਿਸੇ ਗਾਹਕ ਦਾ ਇੰਤਜਾਰ ਕਰ ਰਹੇ ਹਨ। ਜਿਸ ’ਤੇ ਪੁਲਿਸ ਪਾਰਟੀ ਨੇ ਮੌਕੇ ਉੱਤੇ ਜਾ ਕੇ ਰੇਡ ਕਰਕੇ ਦੋ ਵਿਅਕਤੀਆਂ ਨੂੰ 360 ਪਾਬੰਦੀਸ਼ੁਦਾ ਗੋਲੀਆਂ ਸਮੇਤ ਕਾਬੂ ਕਰ ਲਿਆ। ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਜਤਿੰਦਰ ਸਿੰਘ ਅਤੇ ਕੁਲਦੀਪ ਸਿੰਘ ਵਾਸੀਆਂਨ ਪਿੰਡ ਸ਼ੰਭੂ ਰਾਜਪੂਤਾਂ ਵਜੋਂ ਹੋਈ। ਜਿਸ ’ਤੇ ਥਾਣਾ ਸ਼ੰਭੂ ਪੁਲਿਸ ਨੇ ਉਕਤ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।



