
ਫਿਰੋਜ਼ਪੁਰ, 19 ਫਰਵਰੀ (ਬਾਲ ਕਿਸ਼ਨ): ਪੰਜਾਬ ਤਾਈਕਵਾਂਡੋ ਐਸੋਸੀਏਸ਼ਨ ਵੱਲੋਂ ਮੋਹਾਲੀ ਵਿਖੇ ਕਾਰਵਾਈ ਗਈ 28ਵੀਂ ਸਟੇਟ ਚੈਂਪੀਅਨਸ਼ਿਪ ਵਿੱਚ ਫ਼ਿਰੋਜ਼ਪੁਰ ਦੇ ਗੁਰੂ ਗੋਬਿੰਦ ਸਿੰਘ ਮਾਰਸ਼ਲ ਆਰਟਸ ਕਲਾਸ ਦੇ ਬੱਚਿਆਂ ਨੇ ਭਾਗ ਲਿਆ ਅਤੇ 14 ਬੱਚਿਆਂ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਸੋਨੇ ਦੇ ਮੈਡਲ ਜਿੱਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਚ ਰੁਸਤਮਪ੍ਰੀਤ ਸਿੰਘ ਨੇ ਦੱਸਿਆ ਇਨ੍ਹਾਂ 14 ਬੱਚਿਆਂ ਵਿੱਚ ਸੀਨੀਅਰ ਕੈਟਾਗਰੀ ਵਿੱਚ ਨਵਦੀਪ ਸਿੰਘ, ਸੁਖਬੀਰ ਸਿੰਘ, ਰਾਹੁਲ ਧਵਨ, ਦਿਲਪ੍ਰੀਤ ਸਿੰਘ, ਕਿਰਨ, ਦਿਲਨਾਜਪ੍ਰੀਤ ਕੌਰ, ਸੇਜਲਪ੍ਰੀਤ ਕੌਰ, ਜੂਨੀਅਰ ਕੈਟਾਗਰੀ ਵਿੱਚ ਸਾਹਿਬਜੀਤ ਸਿੰਘ, ਅਰਮਾਨ ਸਿੰਘ, ਜੋਤੀ ਕੁਮਾਰੀ, ਕੈਡਿਟ ਪ੍ਰਤੀਕ ਸਿੰਘ, ਅਵਨੀਤ ਕੌਰ, ਸਬ ਜੂਨੀਅਰ ਕੈਟਾਗਰੀ ਭਗਤਵੀਰ ਸਿੰਘ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ 14 ਸੋਨੇ ਦੇ ਮੈਡਲ ਜਿੱਤੇ। ਖਿਡਾਰੀਆਂ ਨੇ ਆਪਣੀ ਕਾਮਯਾਬੀ ਲਈ ਹੈੱਡ ਕੋਚ ਵਿਕਾਸ ਕੰਬੋਜ਼ ਦਾ ਧੰਨਵਾਦ ਕੀਤਾ।



