Punjab

27 ਲੱਖ ਖਰਚ ਕੇ ਕੈਨੇਡਾ ਭੇਜੀ ਪਤਨੀ ਨੇ ਪਤੀ ਨੂੰ ਨਹੀਂ ਸੱਦਿਆ ਵਿਦੇਸ਼

ਸਰਹਾਲੀ ਕਲਾਂ, 17 ਅਗਸਤ : ਪਤੀ ਦੇ 27 ਲੱਖ ਰੁਪਏ ਖਰਚ ਕਰਵਾ ਕੇ ਕੈਨੇਡਾ ਗਈ ਪਤਨੀ ਨੇ ਪਤੀ ਨੂੰ ਵਿਦੇਸ਼ ਤਾਂ ਕੀ ਬੁਲਾਉਣਾ ਸੀ, ਉੱਪਰੋਂ ਉਸ ਦਾ ਨੰਬਰ ਵੀ ਬਲਾਕ ਕਰ ਦਿੱਤਾ। ਜਿਸ ਕਾਰਨ ਪੀੜਤ ਵਿਅਕਤੀ ਨੇ ਮਾਮਲਾ ਪੁਲਿਸ ਦੇ ਧਿਆਨ ’ਚ ਲਿਆਂਦਾ ਅਤੇ ਐੱਸਪੀ ਪੱਧਰ ਦੇ ਅਧਿਕਾਰੀ ਵੱਲੋਂ ਕੀਤੀ ਗਈ ਜਾਂਚ ਉਪਰੰਤ ਪੁਲਿਸ ਨੇ ਵਿਦੇਸ਼ ਰਹਿੰਦੀ ਲੜਕੀ ਤੇ ਉਸ ਦੇ ਮਾਤਾ-ਪਿਤਾ ਵਿਰੁੱਧ ਧੋਖਾਧੜੀ ਕਰਨ ਦੀਆਂ ਧਾਰਾਵਾਂ ਤਹਿਤ ਥਾਣਾ ਸਰਹਾਲੀ ਵਿਖੇ ਕੇਸ ਦਰਜ ਕਰ ਲਿਆ ਹੈ। ਗੁਰਤੇਜ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਖਾਰਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਨੇ ਆਪਣੀ ਪਤਨੀ ਅਰਸ਼ ਕੌਰ ਪੁੱਤਰੀ ਦਲਵਿੰਦਰ ਸਿੰਘ ਨੂੰ 27 ਲੱਖ ਰੁਪਏ ਖਰਚ ਕਰ ਕੇ ਕੈਨੇਡਾ ਭੇਜਿਆ ਸੀ ਪਰ ਅਰਸ਼ ਕੌਰ ਨੇ ਆਪਣੇ ਪਿਤਾ ਦਲਵਿੰਦਰ ਸਿੰਘ ਤੇ ਮਾਤਾ ਰਾਜਵਿੰਦਰ ਕੌਰ ਨਾਲ ਮਿਲੀਭੁਗਤ ਕਰ ਕੇ ਉਸ ਨੂੰ ਵਿਦੇਸ਼ ਨਹੀਂ ਬੁਲਾਇਆ। ਇੰਨਾ ਹੀ ਨਹੀਂ ਉਸ ਦਾ ਨੰਬਰ ਵੀ ਬਲਾਕ ਲਿਸਟ ’ਚ ਪਾ ਦਿੱਤਾ। ਗੁਰਤੇਜ ਸਿੰਘ ਵੱਲੋਂ ਦਿੱਤੀ ਗਈ ਸ਼ਿਕਾਇਤ ਦੀ ਪੜਤਾਲ ਐੱਸਪੀ ਇਨਵੈਸਟੀਗੇਸ਼ਨ ਅਜੈਰਾਜ ਸਿੰਘ ਵੱਲੋਂ ਕਰਨ ਅਤੇ ਉੱਪ ਜ਼ਿਲ੍ਹਾ ਅਟਾਰਨੀ ਲੀਗਲ ਦੀ ਰਾਏ ਲੈਣ ਉਪਰੰਤ ਐੱਸਐੱਸਪੀ ਦੇ ਹੁਕਮਾਂ ’ਤੇ ਅਰਸ਼ ਕੌਰ, ਜੋ ਹੁਣ ਕੈਨੇਡਾ ਰਹਿੰਦੀ ਹੈ ਤੋਂ ਇਲਾਵਾ ਉਸਦੇ ਪਿਤਾ ਦਲਵਿੰਦਰ ਸਿੰਘ ਪੁੱਤਰ ਤਾਰਾ ਸਿੰਘ ਤੇ ਮਾਤਾ ਰਾਜਵਿੰਦਰ ਕੌਰ ਵਾਸੀ ਖਵਾਸਪੁਰ ਨੂੰ ਕੇਸ ’ਚ ਨਾਮਜ਼ਦ ਕਰ ਲਿਆ ਹੈ। ਇਸ ਮਾਮਲੇ ਦੀ ਅਗਲੀ ਜਾਂਚ ਏਐੱਸਆਈ ਤਲਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button