
ਨਵੀਂ ਦਿੱਲੀ, 1 ਜਨਵਰੀ : ਸਾਲ 2026 ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਬਹੁਤ ਖਾਸ ਹੋਣ ਵਾਲਾ ਹੈ। ਭਾਰਤੀ ਪੁਰਸ਼ ਟੀਮ ਆਪਣੇ T20 ਵਿਸ਼ਵ ਕੱਪ ਖਿਤਾਬ ਦੀ ਰੱਖਿਆ ਕਰਨ ਲਈ ਮੈਦਾਨ ਵਿੱਚ ਉਤਰੇਗੀ, ਜਦਕਿ ਮਹਿਲਾ ਟੀਮ ਵੀ ਪਹਿਲੀ ਵਾਰ ਵਨਡੇ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਹੁਣ T20 ਵਿਸ਼ਵ ਕੱਪ ‘ਤੇ ਨਜ਼ਰਾਂ ਟਿਕਾਈ ਬੈਠੀ ਹੈ।
ਪੁਰਸ਼ ਟੀਮ ਦਾ ਸ਼ਡਿਊਲ
ਨਵੇਂ ਸਾਲ ਦੀ ਸ਼ੁਰੂਆਤ ਘਰੇਲੂ ਮੈਦਾਨ ‘ਤੇ ਨਿਊਜ਼ੀਲੈਂਡ ਦੇ ਖਿਲਾਫ ਸੀਰੀਜ਼ ਨਾਲ ਹੋਵੇਗੀ।
ਨਿਊਜ਼ੀਲੈਂਡ ਦਾ ਭਾਰਤ ਦੌਰਾ (3 ਵਨਡੇ, 5 T20I)
ਵਨਡੇ ਸੀਰੀਜ਼: 11 ਜਨਵਰੀ (ਵਡੋਦਰਾ), 14 ਜਨਵਰੀ (ਰਾਜਕੋਟ), 18 ਜਨਵਰੀ (ਇੰਦੌਰ)
T20 ਸੀਰੀਜ਼: 21 ਜਨਵਰੀ ਤੋਂ 31 ਜਨਵਰੀ ਤੱਕ (ਨਾਗਪੁਰ, ਰਾਏਪੁਰ, ਗੁਹਾਟੀ, ਵਿਸ਼ਾਖਾਪਟਨਮ, ਤਿਰੂਵਨੰਤਪੁਰਮ)
T20 ਵਿਸ਼ਵ ਕੱਪ 2026 (7 ਫਰਵਰੀ – 8 ਮਾਰਚ)
ਇਹ ਟੂਰਨਾਮੈਂਟ ਭਾਰਤ ਅਤੇ ਸ਼੍ਰੀਲੰਕਾ ਵਿੱਚ ਸਾਂਝੇ ਤੌਰ ‘ਤੇ ਖੇਡਿਆ ਜਾਵੇਗਾ।
7 ਫਰਵਰੀ: ਭਾਰਤ ਬਨਾਮ ਅਮਰੀਕਾ (ਮੁੰਬਈ)
12 ਫਰਵਰੀ: ਭਾਰਤ ਬਨਾਮ ਨਾਮੀਬੀਆ (ਦਿੱਲੀ)
15 ਫਰਵਰੀ: ਭਾਰਤ ਬਨਾਮ ਪਾਕਿਸਤਾਨ (ਕੋਲੰਬੋ, ਸ਼੍ਰੀਲੰਕਾ)
18 ਫਰਵਰੀ: ਭਾਰਤ ਬਨਾਮ ਨੀਦਰਲੈਂਡ (ਅਹਿਮਦਾਬਾਦ)
ਹੋਰ ਮਹੱਤਵਪੂਰਨ ਸੀਰੀਜ਼
ਜੂਨ: ਅਫਗਾਨਿਸਤਾਨ ਦਾ ਭਾਰਤ ਦੌਰਾ (1 ਟੈਸਟ, 3 ਵਨਡੇ)
ਜੁਲਾਈ: ਭਾਰਤ ਦਾ ਇੰਗਲੈਂਡ ਦੌਰਾ (5 T20I, 3 ਵਨਡੇ)
ਅਗਸਤ: ਭਾਰਤ ਦਾ ਸ਼੍ਰੀਲੰਕਾ ਦੌਰਾ (2 ਟੈਸਟ)
ਸਤੰਬਰ-ਅਕਤੂਬਰ: ਵੈਸਟਇੰਡੀਜ਼ ਦਾ ਭਾਰਤ ਦੌਰਾ (3 ਵਨਡੇ, 5 T20I)
19 ਸਤੰਬਰ – 4 ਅਕਤੂਬਰ: ਏਸ਼ੀਅਨ ਗੇਮਜ਼ 2026 (ਜਾਪਾਨ)
ਦਸੰਬਰ: ਸ਼੍ਰੀਲੰਕਾ ਦਾ ਭਾਰਤ ਦੌਰਾ (3 ਵਨਡੇ, 3 T20I)
ਮਹਿਲਾ ਟੀਮ ਦਾ ਸ਼ਡਿਊਲ
ਭਾਰਤੀ ਮਹਿਲਾ ਕ੍ਰਿਕਟ ਲਈ ਵੀ ਇਹ ਸਾਲ ਇਤਿਹਾਸਕ ਰਹੇਗਾ
ਫਰਵਰੀ – ਮਾਰਚ: ਭਾਰਤ ਦਾ ਆਸਟ੍ਰੇਲੀਆ ਦੌਰਾ (1 ਟੈਸਟ, 3 T20I, 3 ਵਨਡੇ)
ਮਈ – ਜੂਨ: ਭਾਰਤ ਦਾ ਇੰਗਲੈਂਡ ਦੌਰਾ (3 T20I)
12 ਜੂਨ – 5 ਜੁਲਾਈ: ਮਹਿਲਾ T20 ਵਿਸ਼ਵ ਕੱਪ 2026 (ਇੰਗਲੈਂਡ)
10 ਜੁਲਾਈ: ਇੰਗਲੈਂਡ ਦੇ ਖਿਲਾਫ ਇਤਿਹਾਸਕ ਟੈਸਟ ਮੈਚ (ਲਾਰਡਸ, ਲੰਡਨ)
ਸਤੰਬਰ – ਅਕਤੂਬਰ: ਏਸ਼ੀਅਨ ਗੇਮਜ਼ 2026 (ਜਾਪਾਨ)
IPL 2026
BCCI ਦੇ ਐਲਾਨ ਮੁਤਾਬਕ IPL 2026 ਦਾ ਆਗਾਜ਼ 26 ਮਾਰਚ ਨੂੰ ਹੋਵੇਗਾ ਅਤੇ ਫਾਈਨਲ ਮੁਕਾਬਲਾ 31 ਮਈ ਨੂੰ ਖੇਡਿਆ ਜਾਵੇਗਾ। ਪੁਰਸ਼ ਟੀਮ ਦੇ T20 ਵਿਸ਼ਵ ਕੱਪ ਲਈ ਸੂਰਿਆਕੁਮਾਰ ਯਾਦਵ ਨੂੰ ਕਪਤਾਨ ਅਤੇ ਸ਼ੁਭਮਨ ਗਿੱਲ ਨੂੰ ਉਪ-ਕਪਤਾਨ ਬਣਾਇਆ ਗਿਆ ਹੈ।



