
ਮੋਹਾਲੀ, 7 ਜੂਨ :ਪਿਛਲੇ ਦਿਨੀਂ ਐਨਆਈਏ ਨੇ ਪਾਕਿਸਤਾਨੀ ਲਈ ਭਾਰਤ ਦੀ ਜਾਸੂਸੀ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤੇ ਯੂਟਿਊਬਰ ਜਸਬੀਰ ਸਿੰਘ ਨੂੰ ਫਿਰ ਤੋਂ 2 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਦੋ ਦਿਨ ਦਾ ਰਿਮਾਂਡ ਖਤਮ ਹੋਣ ‘ਤੇ ਬਾਅਦ ਉਸ ਨੂੰ ਮੋਹਾਲੀ ਦੀ ਜ਼ਿਲ੍ਹਾ ਸ਼ੈਸ਼ਨ ਅਦਾਲਤ ਵਿਚ ਪੇਸ਼ ਕੀਤਾ ਸੀ, ਜਿਥੇ ਕੋਰਟ ਨੇ ਉਸ ਕੋਲੋਂ ਪੁੱਛ ਗਿੱਛ ਕਰਨ ਲਈ ਮੁੜ ਤੋਂ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਦੱਸ ਦੇਈਏ ਕਿ Youtuber ਜਸਬੀਰ ਸਿੰਘ ਦੀ ਜਾਸੂਸੀ ਮਾਮਲੇ ‘ਚ 4 ਜੂਨ ਨੂੰ ਗ੍ਰਿਫ਼ਤਾਰੀ ਹੋਈ ਸੀ। ਉਹ 6 ਵਾਰ ਪਾਕਿਸਤਾਨ ਜਾ ਚੁੱਕਾ ਹੈ। ਉਹ ਯੂਟਿਊਬ ‘ਤੇ ਜਾਮਨ ਮਹਲ ਨਾਂ ਦਾ ਚੈਨਲ ਚਲਾਉਂਦਾ ਹੈ। ਪੁਲਿਸ ਮੁਤਾਬਕ ਜਸਬੀਰ ਸਿੰਘ ਦਾ ਅੱਤਵਾਦ ਸਮਰਥਕ ਜਾਸੂਸੀ ਨੈਟਵਰਕ ਪਾਕਿਸਤਾਨੀ ਖੁਫੀਆ ਆਪਰੇਟਿਵ (ਪੀਆਈਓ) ਸ਼ਾਕਿਰ ਉਰਫ ਜੱਟ ਰੰਧਾਵਾ ਨਾਲ ਤਾਰ ਜੁੜੇ ਮਿਲੇ ਹਨ। ਜਸਬੀਰ ਸਿੰਘ ਦਾ ਨਾਤਾ ਹਰਿਆਣਾ ਦੀ ਯੂਟਿਊਬਰ ਜੋਤੀ ਮਲਹੋਤਰਾ ਨਾਲ ਵੀ ਪਾਇਆ ਗਿਆ ਹੈ। ਜੋਤੀ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਪਾਕਿਸਤਾਨੀ ਨਾਗਰਿਕ ਅਤੇ ਪਾਕਿ ਹਾਈ ਕਮਿਸ਼ਨਨ ਤੋਂ ਕੱਢੇ ਗਏ ਅਧਿਕਾਰੀ ਅਹਿਸਾਨਨ ਉਰ ਰਹੀਮ ਉਰਫ ਦਾਨਿਸ਼ ਨਾਲ ਵੀ ਉਸ ਦੇ ਸਬੰਧ ਸਨ।



