16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਦੇਖ ਸਕਣਗੇ Youtube
ਇਸ ਦੇਸ਼ ਦੀ ਸਰਕਾਰ ਨੇ ਲਿਆ ਫੈਸਲਾ; ਜਾਣੋ ਕੀ ਹੈ ਕਾਰਨ

ਸਿਡਨੀ, 31 ਜੁਲਾਈ : ਆਸਟ੍ਰੇਲੀਆ ਵਿਚ ਅੱਲ੍ਹੜ ਯੂਟਿਊਬ ਵੀ ਨਹੀਂ ਦੇਖ ਸਕਣਗੇ। ਦਰਅਸਲ, ਆਸਟ੍ਰੇਲੀਆ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਅੱਲ੍ਹੜਾਂ ਦੀ ਇੰਟਰਨੈੱਟ ਮੀਡੀਆ ਤੱਕ ਪਹੁੰਚ ’ਤੇ ਰੋਕ ਦਾ ਵਿਸਥਾਰ ਯੂਟਿਊਬ ਤੱਕ ਕਰ ਰਿਹਾ ਹੈ। ਪਹਿਲਾਂ ਯੂਟਿਊਬ ਨੂੰ ਇਸ ਤੋਂ ਛੋਟ ਸੀ। ਇਹ ਫ਼ੈਸਲਾ ਇੰਟਰਨੈੱਟ ਰੈਗੂਲੇਟਰੀ ਵੱਲੋਂ ਪਿਛਲੇ ਮਹੀਨੇ ਸਰਕਾਰ ਨੂੰ ਯੂਟਿਊਬ ਨੂੰ ਛੋਟ ਦੇ ਫ਼ੈਸਲੇ ਨੂੰ ਪਲਟਣ ਦੀ ਗੁਜ਼ਾਰਿਸ਼ ਤੋਂ ਬਾਅਦ ਆਇਆ ਹੈ। ਰੈਗੂਲੇਟਰੀ ਨੇ ਇਕ ਸਰਵੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 37 ਫ਼ੀਸਦੀ ਅੱਲ੍ਹੜਾਂ ਨੇ ਇਸ ਸਾਈਟ ’ਤੇ ਨੁਕਸਾਨਦੇਹ ਸਮੱਗਰੀ ਦੀ ਰਿਪੋਰਟ ਕੀਤੀ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਕਿਹਾ ਕਿ ਬੱਚਿਆਂ ’ਤੇ ਆਨਲਾਈਨ ਪਲੇਟਫਾਰਮਾਂ ਦਾ ਨਕਾਰਾਤਮਕ ਪ੍ਰਭਾਵ ਪੈ ਰਿਹਾ ਹੈ ਅਤੇ ਇੰਟਰਨੈੱਟ ਮੀਡੀਆ ਨੂੰ ਉਨ੍ਹਾਂ ਦੀ ਸਮਾਜਿਕ ਜ਼ਿੰਮੇਵਾਰੀ ਦੀ ਯਾਦ ਦਵਾਉਂਦਾ ਹੈ। ਉਹ ਚਾਹੁੰਦੇ ਹਨ ਕਿ ਆਸਟ੍ਰੇਲਿਆਈ ਮਾਪੇ ਜਾਨਣ ਕਿ ਅਸੀਂ ਉਨ੍ਹਾਂ ਨਾਲ ਹਾਂ। ਇਹ ਫ਼ੈਸਲਾ ਦਸੰਬਰ ਵਿਚ ਲਾਗੂ ਹੋਣ ਵਾਲੀਆਂ ਪਾਬੰਦੀਆਂ ਨੂੰ ਵਿਸਥਾਰਤ ਕਰਦਾ ਹੈ।



