Punjab

16 ਜਨਵਰੀ ਨੂੰ ਜਲੰਧਰ ਆਉਣਗੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ

ਜਲੰਧਰ, 7 ਜਨਵਰੀ : ਡਾ. ਬੀ.ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (NIT) ਵਿੱਚ 21ਵੀਂ ਕਨਵੋਕੇਸ਼ਨ 16 ਜਨਵਰੀ ਨੂੰ ਹੋਵੇਗੀ। ਇਸ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਉਹ ਐਨ.ਆਈ.ਟੀ. ਆਉਣ ਵਾਲੇ ਦੂਜੇ ਰਾਸ਼ਟਰਪਤੀ ਹੋਣਗੇ। ਇਸ ਤੋਂ ਪਹਿਲਾਂ ਤਤਕਾਲੀ ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ ਐਨ.ਆਈ.ਟੀ. ਜਲੰਧਰ ਪਹੁੰਚੇ ਸਨ। ਉਹ ਜਲੰਧਰ ਵਿੱਚ ਪਹਿਲੀ ਵਾਰ 2006 ਵਿੱਚ ਪੀ.ਟੀ.ਯੂ. (PTU) ਵਿੱਚ ਆਏ ਸਨ ਅਤੇ ਉਸ ਤੋਂ ਬਾਅਦ 2009 ਵਿੱਚ ਐਨ.ਆਈ.ਟੀ. ਵਿੱਚ ਆਏ ਸਨ। ਐਨ.ਆਈ.ਟੀ. ਵਿੱਚ ਹੋਣ ਵਾਲੀ ਕਨਵੋਕੇਸ਼ਨ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੰਡਰ ਗ੍ਰੈਜੂਏਟ (2021 ਤੋਂ 2025), ਪੋਸਟ ਗ੍ਰੈਜੂਏਟ (2023 ਤੋਂ 25 ਬੈਚ) ਅਤੇ ਪੀ.ਐੱਚ.ਡੀ. ਕਰਨ ਵਾਲੇ ਵਿਦਿਆਰਥੀਆਂ ਨੂੰ ਡਿਗਰੀਆਂ ਤੇ ਸਕਾਲਰਸ਼ਿਪ ਵੰਡਣਗੇ। ਉਹ ਬੈਚਲਰ ਆਫ਼ ਟੈਕਨਾਲੋਜੀ, ਮਾਸਟਰ ਆਫ਼ ਟੈਕਨਾਲੋਜੀ, ਮਾਸਟਰ ਆਫ਼ ਸਾਇੰਸ ਅਤੇ ਮਾਸਟਰ ਆਫ਼ ਬਿਜ਼ਨੈੱਸ ਐਡਮਿਨਿਸਟ੍ਰੇਸ਼ਨ ਵਿੱਚ ਗੋਲਡ ਮੈਡਲ ਹਾਸਲ ਕਰਨ ਵਾਲੇ 31 ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕਰਨਗੇ।

Related Articles

Leave a Reply

Your email address will not be published. Required fields are marked *

Back to top button