Punjab

 12 ਸਾਲ ਪੁਰਾਣੇ ਮਾਮਲੇ ‘ਚ ਤਿੰਨ ਦੋਸ਼ੀਆਂ ਨੂੰ ਕੈਦ ਤੇ ਜੁਰਮਾਨਾ, ਮਾਮਲਾ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ

ਬਠਿੰਡਾ, 8 ਅਪ੍ਰੈਲ- ਅੱਜ ਇੱਕ ਮਹੱਤਵਪੂਰਨ ਫੈਸਲੇ ਵਿੱਚ ਬਠਿੰਡਾ ਦੀ ਜ਼ਿਲ੍ਹਾ ਅਦਾਲਤ ਨੇ ਖੁਦਕੁਸ਼ੀ ਲਈ ਉਕਸਾਉਣ ਦੇ ਕੇਸ ਵਿੱਚ ਤਿੰਨ ਦੋਸ਼ੀਆਂ ਨੂੰ ਦਸ ਦਸ ਸਾਲ ਦੀ ਸਖ਼ਤ ਕੈਦ ਅਤੇ 50,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਇਹ ਫੈਸਲਾ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਮੋਨਿਕਾ ਲਾਂਬਾ ਦੀ ਅਦਾਲਤ ਨੇ 12 ਸਾਲ ਪੁਰਾਣੇ ਇਕ ਮਾਮਲੇ ਵਿੱਚ ਦਿੱਤਾਅਦਾਲਤ ਨੇ ਇਹ ਫੈਸਲਾ ਪੀੜਤ ਧਿਰ ਦੇ ਵਕੀਲ ਹਰਪਿੰਦਰ ਸਿੰਘ ਸਿੱਧੂ ਦੀਆਂ ਦਲੀਲਾਂ ਨਾਲ ਸਹਿਮਤ ਹੋਣ ਅਤੇ ਸਬੂਤਾਂ ਦੇ ਮੱਦੇਨਜ਼ਰ ਸੁਣਾਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 1 ਮਈ 2013 ਨੂੰ ਭਗਵਾਨ ਦਾਸ, ਮੋਨਿਕਾ ਗਰਗ ਅਤੇ ਹਿੰਮਤ ਸਿੰਘ ਖ਼ਿਲਾਫ਼ ਕੈਂਟ ਥਾਣੇ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਉੱਪਰ ਇਲਜ਼ਾਮ ਸੀ ਕਿ ਇਨ੍ਹਾਂ ਤਿੰਨਾਂ ਨੇ ਵਕੀਲ ਦਰਸ਼ਨ ਸਿੰਘ ਨੂੰ ਇੰਨ੍ਹਾਂ ਮਾਨਸਿਕ ਤੌਰ ‘ਤੇ ਪਰੇਸ਼ਾਨ ਕੀਤਾ ਕਿ ਉਸਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਤਨੀ ਨਵਨਿੰਦਰ ਕੌਰ ਨੇ ਪੁਲਿਸ ਨੂੰ ਆਪਣੇ ਬਿਆਨ ਵਿੱਚ ਦੱਸਿਆ ਕਿ ਮਈ 2013 ਵਿੱਚ ਉਸਦੇ ਪਤੀ ਦਰਸ਼ਨ ਸਿੰਘ ਨੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਜਾਂਚ ਤੋਂ ਪਤਾ ਲੱਗਾ ਕਿ ਹਿੰਮਤ ਸਿੰਘ ਦੇ ਦਬਾਅ ਹੇਠ ਦਰਸ਼ਨ ਸਿੰਘ ਨੇ ਮੋਨਿਕਾ ਗਰਗ ਨੂੰ ਗਾਰੰਟਰ ਬਣਾ ਕੇ ਪੰਜਾਬ ਐਂਡ ਸਿੰਧ ਬੈਂਕ ਤੋਂ 1 ਕਰੋੜ 45 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਕਰਜ਼ੇ ਦੀ ਅਦਾਇਗੀ ਨਾ ਕਰਨ ਦੀ ਸੂਰਤ ਵਿੱਚ ਬੈਂਕ ਨੇ ਉਸਦੀ ਜਾਇਦਾਦ ਜ਼ਬਤ ਕਰ ਲਈ। ਇਸ ਵਿੱਚ ਉਸਦਾ 295 ਮਰਲੇ ਦਾ ਪਲਾਟ, ਜਿਸਦੀ ਕੀਮਤ ਲਗਪਗ 2 ਕਰੋੜ ਰੁਪਏ ਸੀ, ਨਿਲਾਮ ਹੋ ਗਿਆ।ਇਹ ਪਲਾਟ ਸਿਰਫ਼ ਇਕ ਕਰੋੜ ਰੁਪਏ ਵਿੱਚ ਵਿਕਿਆਦਰਸ਼ਨ ਸਿੰਘ ਨੇ ਮਦਦ ਲਈ ਅਪੀਲ ਵੀ ਕੀਤੀ, ਪਰ ਕੋਈ ਸੁਣਵਾਈ ਨਹੀਂ ਹੋਈ। ਮੁਲਜ਼ਮਾਂ ਨੇ 30-30 ਲੱਖ ਰੁਪਏ ਦੇ ਦੋ ਚੈੱਕ ਵੀ ਦਿੱਤੇ ਗਏ, ਜਿਹੜੇ ਬਾਊਂਸ ਹੋ ਗਏ। ਨਿਰਾਸ਼ ਹੋ ਕੇ ਦਰਸ਼ਨ ਸਿੰਘ ਨੇ ਖੁਦਕੁਸ਼ੀ ਕਰ ਲਈ ਅਤੇ ਆਪਣੇ ਸੁਸਾਈਡ ਨੋਟ ਵਿੱਚ ਤਿੰਨ ਦੋਸ਼ੀਆਂ ਦਾ ਜ਼ਿਕਰ ਕੀਤਾਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ। ਹੁਣ 12 ਸਾਲਾਂ ਬਾਅਦ ਅਦਾਲਤ ਨੇ ਇਸ ਮਾਮਲੇ ਵਿੱਚ ਇਨਸਾਫ਼ ਦਿੱਤਾ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਸੁਣਾਈ ਹੈ।

Related Articles

Leave a Reply

Your email address will not be published. Required fields are marked *

Back to top button